More Punjabi Kahaniya  Posts
ਚੀਨੀ ਬੱਚਾ


ਚੀਨੀ ਬੱਚਾ
ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਅਤੇ ਸਾਂਝੇ ਘਰ ਵਿਚ ਬਾਰਾਂ ਤੇਰਾਂ ਨਿਆਣੇ।ਉਹਨਾਂ ਵਿੱਚੋਂ ਵੀ ਅਸੀਂ ਦਸ ਨੰਬਰੀਆ ਵਿੱਚ ਜ਼ਲਦੀ ਹੀ ਨਾਮ ਦਰਜ ਕਰਵਾ ਲਿਆ। ਇਲੁਤਾਂ ਵੀ ਮਿੱਥ ਕੇ ਕਰਦੇ।ਸਾਡੀ ਇਕ ਭੂਆ ਜੀ ਜੌ ਹਿਟਲਰ ਵਾਂਙੂ ਘਰ ਵਿਚ ਰੋਹਬ ਜਮਾਈ ਰੱਖਦੀ ਅਤੇ ਸਾਨੂੰ ਸ਼ਰਾਰਤ ਕਰਨ ਤੇ ਛੱਲੀਆਂ ਵਾਂਙੂ ਕੁੱਟ ਕੱਢਦੀ ਸੀ। ਪਰ ਉਸਨੂੰ ਚਰਖੇ ਦਾ ਬਹੁਤ ਸ਼ੌਂਕ ਸੀ।ਅਸੀ ਕੁੱਟ ਖਾਂ ਕੇ ਜਖ਼ਮੀ ਸ਼ੇਰ ਵਾਂਗੂ ਬਦਲੇ ਵਜੋਂ ਅਸੀ ਠੁੱਡੇ ਮਾਰ ਉਸਦਾ ਚਰਖੇ ਦਾ ਪਹੀਆ ਖ਼ਰਾਬ ਕਰਦੇ ਜਾਂ ਤ੍ਕਲਾ ਵਿੰਗਾਂ ਕਰਦੇ। ਇੱਕ ਦਿਨ ਸਾਡੀ ਦੋ ਤਿੰਨ ਜਣਿਆਂ ਦੀ ਕਿਸੇ ਸ਼ਰਾਰਤ ਕਾਰਨ ਤਾਜ਼ੀ ਤਾਜ਼ੀ ਸੇਵਾ ਹੋਈ ਸੀ ਕੇ ਬਚਾ ਗੈਂਗ ਨੇ ਵੀ ਬਦਲਾ ਲੈਣ ਦੀ ਵਿਉਂਤ ਬਣਾਈ ਅਤੇ ਯੋਜਨਾਂ ਨੂੰ ਅਮਲੀ ਰੂਪ ਦੇਣ ਲਈ ਕੰਮ ਲੱਗ ਗਏ।ਅਸੀ ਦੋ ਜਣੇ ਵਿਹੜੇ ਵਿੱਚਲੇ ਤੂਤ ਦੇ ਦਰਖ਼ਤ ਜਿਸ ਦੀ ਸੰਘਣੀ ਛਾਂ ਹੇਠਾਂ ਭੂਆ ਜੀ ਅਤੇ ਦਾਦੀ ਜੀ ਚਰਖ਼ਾ ਕਤਦੀਆਂ ਸਨ ਉਸ ਉਪਰ ਚੜ ਕੇ ਬੈਠ ਗਏ।ਦਰ ਅਸਲ ਅਸੀ ਭੂਆ ਜੀ ਦੇ ਕਤੇ ਹੋਏ ਸੂਤ ਦੀਆਂ ਅਟੀਆਂ ਉਪਰ ਮੂਤਣ ਦਾ ਮਤਾ ਪਕਾਇਆ ਸੀ। ਇੱਕ ਚਰਖੇ ਤੇ ਦਾਦੀ ਬੈਠੀ ਕਤ ਰਹੀ ਸੀ ਭੂਆ ਜੀ ਵਾਲਾ ਚਰਖ਼ਾ ਖ਼ਾਲੀ ਸੀ।ਮੇਰੇ ਚਚੇਰੇ ਭਰਾ ਜੌ ਮੇਰੇ ਨਾਲ ਹੀ ਦਰਖ਼ਤ ਤੇ ਥੋੜ੍ਹਾ ਹਟਵਾਂ ਨੇ ਭੂਆ ਜੀ ਦੀਆਂ ਸੂਤ ਵਾਲੀਆ ਅਟੀਆ ਗਿਲੀਆ ਕਰਨ ਦਾ ਕੰਮ ਸੁਰੂ...

ਕਰ ਦਿੱਤਾ ਸੀ ਅਤੇ ਮੈਂ ਵੀ ਨਿੱਕਰ ਹੇਠਾਂ ਕਰਨ ਲਈ ਥੋੜ੍ਹਾ ਉਤਾਂਹ ਨੂੰ ਹੋਇਆ ਤਾਂ ਉੱਪਰ ਭਰਿੰਡਾਂ ਦਾ ਵਡਾ ਸਾਰਾ ਖੱਖਰ ਮੇਰੇ ਸਿਰ ਨਾਲ ਛੋਹ ਗਿਆ ਬੱਸ ਭੂੰਡਾਂ ਨੇ ਸਕਿੰਟਾਂ ਵਿੱਚ ਮੇਰੇ ਚਿਹਰੇ ਨੂੰ ਪੀਲੀ ਚਾਦਰ ਵਾਂਗ ਢੱਕ ਲਿਆ ਤੇ ਬਹੁਤ ਸਾਡੇ ਡੰਗ ਮਾਰ ਦਿੱਤੇ।ਮੇਰੇ ਹੱਥ ਛੁੱਟ ਗਏ ਤੇ ਮੈ ਲੇਰਾਂ ਮਾਰਦਾ ਤੋਰੀ ਵਾਂਗਰ ਹੇਠਾਂ ਡਿੱਗਿਆ। ਉਨੇ ਚਿਰ ਨੂੰ ਭੂਆ ਜੀ ਵੀ ਸ਼ੈਤਾਨ ਵਾਂਙੂ ਮੌਕੇ ਤੇ ਪਹੁੰਚ ਗਏ ਅਤੇ ਆਪਣਾ ਕਾਲੀ ਵਾਲਾ ਅਵਤਾਰ ਪ੍ਰਗਟ ਕਰ ਦਿੱਤਾ। ਹਲਾਂ ਕੇ ਮੈਨੂੰ ਚਿੰਬੜੇ ਇਕ ਦੋ ਭੂੰਡ ਉਸਨੂੰ ਵੀ ਡੰਗ ਮਾਰ ਗਏ।ਉਹ ਤਾਂ ਸਵਰਗਾਂ ਚ ਵਾਸਾ ਹੋਵੇ ਦਾਦੀ ਜੀ ਦਾ ਜਿਸਨੇ ਭੂਆ ਜੀ ਤੋਂ ਖੋਅ ਕੇ ਮੈਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ ਨਹੀਂ ਤੇ ਡਿੱਗਣ ਤੋ ਬਚੀਆਂ ਹਡੀਆਂ ਭੂਆਂ ਜੀ ਨੇ ਤੋੜ ਦੇਣੀਆਂ ਸਨ।ਡੰਗ ਵੱਜਣ ਨਾਲ ਮੇਰਾ ਮੂੰਹ ਗੁਬਾਰੇ ਵਾਂਗੂੰ ਕਈ ਦਿਨ ਫੁੱਲਿਆ ਰਿਹਾ ਅਤੇ ਮੇਰੀਆ ਅੱਖਾਂ ਬਿਲਕੁੱਲ ਛੋਟੀਆਂ ਛੋਟੀਆਂ ਹੋ ਗਈਆਂ।ਸ਼ਕਲ ਵਿਗੜਣ ਕਾਰਨ ਮਹੀਨਾ ਭਰ ਸਾਰੇ ਪਰਿਵਾਰ ਅਤੇ ਗਲੀ ਗੁਆਂਢ ਦੇ ਬਚੇ ਮੈਨੂੰ ਚੀਨੀ ਬਚਾ ਚੀਨੀ ਬਚਾ ਕਹ ਕੇ ਛੇੜਦੇ ਰਹੇ।
ਚੰਨਣ ਸਿੰਘ ਹਰਪੁਰਾ ਸਿਏਟਲ ਤੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)