More Punjabi Kahaniya  Posts
ਇਹ ਹੈ ਦੇਸ਼ ਸਾਡਾ


ਦੂਸਰੇ ਮੁਲਕ ਰਹਿੰਦੀ ਭੈਣ ਨੂੰ ਉਸਦੇ ਭਰਾ ਨੇ ਆਨਲਾਇਨ ਦੇਖ ਸ਼ੰਦੇਸ਼ ਭੇਜਿਆ।
ਹੈਲੋ ਭੈਣੇ !!
ਹੈਲੋ ਵੀਰ , ਸਤਿ ਸ਼੍ਰੀ ਅਕਾਲ !!
ਸਤਿ ਸ਼੍ਰੀ ਅਕਾਲ ਭੈਣੇ ! ਮੈਂ ਬਹੁਤ ਉਦਾਸ ਹਾਂ !
ਕਿਉਂ ਕੀ ਹੋਇਆ ਵੀਰ?
.
.
.
ਇਸ ਵਕਤ ਸਵੇਰ ਦੇ ਨੌਂ ਵੱਜੇ।ਆਪਣੇ ਪਿੰਡ ਦਾ ਸਕੂਲ ਬੰਦ ਆ, ਡਿਸਪੈਂਸਰੀ ਬੰਦ ਆ,ਦੁਕਾਨਾਂ ਬੰਦ ਨੇ,ਸਭ ਕੁਝ ਬੰਦ ਈ ਆ। ਗਿਆਰਾਂ ਵੱਜਦੇ ਨੂੰ ਸਾਰੀਆਂ ਸੜਕਾਂ ਸੁੰਨ ਹੋ ਜਾਂਦੀਆਂ।ਕੋਈ ਕੁੱਤਾ, ਚਿੜੀ-ਜਨੌਰ ਵੀ ਨਹੀਂ ਲੱਭਦਾ।ਸਰਕਾਰ ਦੀ ਦਾਦ ਦੇਣੀ ਬਣਦੀ ।ਮੋਗੇ ਦੇ ਸਭ ਤੋਂ ਪਿਛੜੇ ਪਿੰਡ ਚ ਵੀ ਲੌਕਡਾਉਨ ਲਗਵਾ ਦਿੱਤਾ। ਆਪਣੇ ਪਿੰਡ ਦੇ ਲੋਕ ਬੜੇ ਉੱਦਮੀ ਹੋਣ ਦੇ ਨਾਲ ਆਪਣੇ ਹੱਕਾਂ ਲਈ ਖੂਬ ਆਵਾਜ਼ ਉਠਾਉਣੀ ਜਾਣਦੇ।ਕਦੇ ਕਿਸੇ ਤੋਂ ਉਏ ਨਹੀਂ ਅਖਵਾਉਂਦੇ।
ਇਸ ਵਕਤ ਮੈਂ ਆਸਾ ਪਾਸਾ ਦੇਖ ਗੱਲ ਕਰ ਰਿਹਾਂ।ਡਰ ਲੱਗਦਾ ਕਿਤੇ ਕੋਈ ਗੱਲਾਂ ਸੁਣ ਭੜਕ ਨਾ ਉੱਠੇ।ਕੁਝ ਸਮਾਂ ਪਹਿਲਾਂ ਗੰਢਿਆਂ ਦਾ ਭਾਅ ਦੁੱਗਣਾ ਵੱਧ ਗਿਆ ਸੀ।ਕਿਸੇ ਨੇ ਨਾ ਖਰੀਦੇ।ਸੋਸ਼ਲ ਮੀਡਿਆ ਦੇ ਨਾਲ-ਨਾਲ ਹਰ ਪਾਸੇ ਗੰਡਿਆਂ ਦਾ ਭਾਅ ਪਹੁੰਚ ਤੋਂ ਦੂਰ ਹੋਣ ਕਰਕੇ ਆਲੋਚਨਾ ਪਾ ਗਿਆ।ਹਾਲਾਂਕਿ ਗੰਡੇ ਤੋਂ ਬਿਨਾ ਕੋਈ ਸਬਜ਼ੀ ਸਵਾਦ ਨਹੀਂ ਲੱਗਦੀ।ਗੰਡੇ ਜ਼ਾਇਕੇ ਦਾ ਮੁੱਖ ਹਿੱਸਾ ਨੇ।ਫਿਰ ਵੀ ਲੋਕਾਂ ਉਸਨੂੰ ਨਾ ਖਰੀਦਿਆ ਤੇ ਇਸਦੇ ਭਾਅ ਵਧਣ ਦੀ ਵਾਧੂ ਨਿੰਦਿਆ ਕੀਤੀ ਤੇ ਭੁੱਲ ਗਏ।
ਅੱਜ ਠੇਕੇ ਖੁੱਲੇ ਨੇ।ਸ਼ਰਾਬ ਬਲੈਕ ਚ ਵਿਕਣ ਦੇ ਨਾਲ ਦੁੱਗਣੇ ਭਾਅ ਨਾਲ ਵਿਕ ਰਹੀ ਏ।ਸ਼ਰਾਬੀ ਸਵਖਤੇ ਈ ਕਤਾਰ ਬਣਾ ਠੇਕੇ ਮੂਹਰੇ ਖੜੋ ਜਾਂਦੇ ਕੇ ਕਰਫ਼ਿਊ ਲੱਗਣ ਤੋਂ ਪਹਿਲਾਂ ਰਾਤ ਦਾ ਸਮਾਨ ਘਰ ਲੈ ਜਾਈਏ।ਕਮਾਲ ਆ ਕੇ ਇਸ ਗੱਲ ਦਾ ਕੋਈ ਵਿਰੋਧ ਵੀ ਨਹੀਂ ਹੋ ਰਿਹਾ।ਸਗੋਂ ਸਭ ਆਰਾਮ ਨਾਲ ਚੱਲ ਰਿਹਾ।
ਮੈਨੂੰ ਲੱਗਦਾ ਲੌਕਡਾਊਂਨ ਨਾਲ ਕਰੋਨਾ ਫੈਲਣੋ ਹਟੇ ਜਾ ਨਾ ਪਰ ਲੋਕ ਪੱਕੇ ਸ਼ਰਾਬੀ ਬਣ ਘਰ ਬਰਬਾਦ ਜਰੂਰ ਕਰ ਲੈਣਗੇ।ਸ਼ਰਾਬੀਆਂ ਦੇ ਘਰ ਨਿੱਤ ਦਾ ਕੁੱਤ-ਕਲੇਸ਼ ਹੋਣਾ ਆਮ ਜਿਹੀ ਗੱਲ ਹੋ ਗਈ ਏ ਤੇ ਘਰ ਬੈਠੇ ਜਵਾਕ ਆਪਣੇ ਮਾਪਿਆਂ ਦੇ ਝਗੜੇ ਦੇਖ ਅੰਦਰੋਂ-ਅੰਦਰ ਘੁਟ ਰਹੇ।ਮਾਪੇ ਲੜ੍ਹਦੇ ਜਦੋਂ ਇੱਕ ਦੂਜੇ ਤੇ ਦੂਸ਼ਣ ਲਗਾਉਂਦੇ ਜਵਾਕਾਂ ਨੂੰ ਕੁੱਟ ਦਿੰਦੇ ਤਾਂ ਉਹਨਾਂ ਦਾ ਦਿਲ...

ਦਹਿਲ ਜਾਂਦਾ।ਘਰ ਦੇ ਬਜ਼ੁਰਗ ਇਲਾਜ਼ ਵਾਂਜੋਂ ਤੜਫਦੇ ਮਰ ਰਹੇ।ਔਲਾਦ ਪਿਆਰ ਪਾਉਣੋਂ ਵਾਂਜੀ ਰਹਿ ਰਹੀ ..ਰਸੋਈ ਚ ਖਾਣ-ਪਕਾਉਣ ਨੂੰ ਕੋਈ ਚੀਜ਼ ਹੈਨੀ।ਆਟੇ ਵਾਲੀ ਢੋਲੀ ਵੀ ਖਾਲੀ ਪਈ ਰੋ ਰਹੀ ..ਇਹ ਚੰਦਰਾਂ ਲੌਕਡਾਊਂਨ ਕੀ ਲੱਗਿਆ ਘਰਾਂ ਦੇ ਘਰ ਬਚਾਉਣ ਦੀ ਵਜਾਏ ਤਬਾਹ ਕਰ ਰਿਹਾ ….
ਲਾਕਡਾਊਨ ਚ ਕਰੋਨਾ ਦੂਰ ਨੱਠੇ ਜਾਂ ਨਾ
ਪਰ ਲੋਕ ਪੱਕੇ ਸ਼ਰਾਬੀ ਜਰੂਰ ਬਣ ਰਹੇ।
ਘਰੇਲੂ ਹਿੰਸਾ ਨੇ
ਔਰਤਾਂ,
ਜਵਾਕਾਂ ਤੇ ਬਜੁਰਗਾਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ…ਕਹਿ ਭਰਾ ਚੁੱਪ ਜਿਹਾ ਹੋ ਗਿਆ।
‘ਵੀਰੇ ਤੂੰ ਇਸ ਬਾਰੇ ਲੋਕਾਂ ਨੂੰ ਚੇਤੰਨ ਕਰ।ਸੋਸ਼ਲ ਮੀਡਿਆ ਤੇ ਪੋਸਟਾਂ ਪਾ ….’ਭੈਣ ਨੇ ਸਲਾਹ ਦਿੰਦਿਆਂ ਕਿਹਾ।
‘ਨਹੀਂ ਭੈਣ,ਮੈਨੂੰ ਸਭ ਦੀ ਫਿਕਰ ਜਰੂਰ ਪਰ ਮੈਂ ਮੂਹਰੇ ਆ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਹੀਂ ਰੱਖਦਾ।ਲੋਕ ਸਮਝਣ ਦੀ ਬਜਾਏ ਹੱਸਦੇ ਨੇ ਤੇ ਕਈ ਵਾਰ ਭੜਕ ਕੇ ਮਾਰ ਕੁੱਟ ਵੀ ਕਰ ਦਿੰਦੇ।ਮੇਰੇ ਕੋਲ ਤਾਂ ਆਪਣਾ ਇਲਾਜ਼ ਕਰਾਉਣ ਲਈ ਵੀ ਮਾਇਆ ਹੈਨੀ ਬੇਰੋਜ਼ਗਾਰ ਜੋ ਆਂ …ਬੇਰੋਜ਼ਗਾਰਾਂ ਦੀ ਗੱਲ ਕੌਣ ਸੁਣਦਾ।ਉਹ ਤਾਂ ਘਰਦਿਆਂ ਦੀਆ ਅੱਖਾਂ ਚ ਵੀ ਰੜਕਣ ਲੱਗ ਪੈਂਦੇ…’!
‘ਠੀਕ ਹੈ ਵੀਰ, ਸਮਝਦੀ ਹਾਂ ਤੇਰੀਆਂ ਭਾਵਨਾਵਾਂ ਨੂੰ ਵੀ।ਮੈਂ ਥੋੜੀ ਵਿਅਸਤ ਆਂ ਫਿਰ ਕਦੇ ਗੱਲਾਂ ਕਰਾਂਗੇ।ਜਾਣ ਤੋਂ ਪਹਿਲਾਂ ਇੱਕ ਸਤਰ ਸੁਣਾ ਦੇਵਾਂ …
ਅਰਜ਼ ਹੈ :
“ਸ਼ਰਾਬ ਸੀ ਤਾਂ ਦੁੱਗਣੇ ਭਾਅ ਤੇ ਵੀ ਖਰੀਦ ਲਈ,
ਗੰਡੇ ਹੁੰਦੇ ਤਾਂ ਸਰਕਾਰ ਬਦਲ ਦਿੰਦੇ …,
ਇਹ ਹੈ ਦੇਸ਼ ਸਾਡਾ …. ਮਾਮੂਲੀ ਨਾ ਜਾਣਿਉ”
ਹਾ…ਹਾ।’
ਆਪਸ ਚ ਦੋ ਮਿੰਟ ਦੀ ਚੈਟ ਕਰ ਸਮਾਜ ਦੇ ਦੋ ਚਿੰਤਕ ਆਪਣੇ-ਆਪਣੇ ਕੰਮੀਂ ਲੱਗ ਗਏ।
ਹੋਰ ਲੋਕਾਂ ਦੀ ਤਰ੍ਹਾਂ ਇਹ ਵੀ ਇਹ ਸੋਚ ਜੋ ਰੱਖਦੇ ਸਨ
“ਅੱਗ ਲੱਗੀ ਬਸਤੀ ਚ ਮੇਰਾ ਕੀ ਕੰਮ ..,
ਮੇਰਾ ਘਰ ਤਾਂ ਪੱਥਰ ਦਾ ਬਣਿਆ …. ,
ਅਗਲੇ ਦਿਨ ਫੋਟੋਆਂ ਖਿੱਚ ਸਟੇਟਸ ਪਾ ਦੇਵਾਂਗੇ …ਇੰਨਾ ਬੜਾ !!
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)