More Punjabi Kahaniya  Posts
ਕਰੋਨਾ ਵੈਕਸੀਨ ਜਾਂ ਮਜਬੂਰੀ


ਪਿਛਲੇ ਸਾਲ ਜੰਮੀ ਚੰਦਰੀ ਮਹਾਂਮਾਰੀ ਕਾਰਨ ਸਭ ਈ ਹੈਰਾਨ ਪ੍ਰੇਸ਼ਾਨ ਹੋ ਰਹੇ ਨੇ । ਮਾਨੋ ਚੰਗੀ ਭਲੀ ਚਲਦੀ ਜਿੰਦਗੀ ਲੀਹ ਤੋਂ ਉਤਰ ਗਈ ਏ! ਸਭ ਦਾ ਜਨਜੀਵਨ ਉਖੜ ਗਿਆ ।
ਇੱਕ ਕੋਲ ਰੋਟੀ ਦਾ ਹੀਲਾ ਨਹੀਂ ਪਰ ਭਵਿੱਖ ਲਈ ਫੋਨ ਜਰੂਰੀ ਏ ਔਨਲਾਇਨ ਕਲਾਸਾਂ ਜੋ ਸੁਰੂ ਹੋਗੀਆ ਨੇ ਫੋਨਾਂ ਤੇ।
ਇੱਕ ਬੱਚੇ ਨੇ ਦਿਨ ਰਾਤ ਇੱਕ ਕੀਤਾ ਪੜਾਈ ਲਈ ਤੇ ਦੂਜਾ ਜਿਸਨੇ ਸਾਰਾ ਸਾਲ ਕਿਤਾਬ ਨੀ ਸੀ ਚੁੱਕੀ ਉਹ ਵੀ ਚੰਗੀ ਪੁਜੀਸ਼ਨ ਚ ਪਾਸ ਹੋ ਗਿਆ। ਜਿਵੇਂ ਲੌਕਡਾਊਨ ਦੌਰਾਨ ਅਮੀਰਾਂ ਦੇ ਘਰਾਂ ਵਿੱਚ ਨਿੱਤ ਨਵੇਂ ਪਕਵਾਨ ਬਣਦੇ ਰਹੇ ਤੇ ਇੱਕ ਦਿਹਾੜੀਦਾਰ ਪਾਣੀ ਪੀ ਦਿਨ ਕਟੀਆ ਕਰਦੇ ਰਹੇ ।
ਪਲੇਗ ਦੀ ਬਿਮਾਰੀ ਦਾ ਦੁਖਾਂਤ ਕਿਤਾਬਾਂ ਵਿੱਚ ਪੜ੍ਹਨ ਤੇ ਵੀ ਮਨ ਪਸੀਜ ਜਾਂਦਾ ਸੀ ਪਰ ਹੁਣ ਅਸੀਂ ਆਪਣੀਆਂ ਅੱਖਾਂ ਸਾਹਵੇਂ ਕਿੰਨੇ ਘਰਾਂ ਦੇ ਦੀਵੇ ਬੁਝਦੇ ਵੇਖ ਰਹੇ ਹਾਂ ਕਰੋਨਾ ਮਹਾਂਮਾਰੀ ਕਾਰਨ ।
ਪਿਛਲੇ ਸਾਲ ਜਦੋਂ ਡੋਰ ਟੂ ਡੋਰ ਸਰਵੇ ਕੀਤਾ ਤਾਂ ਕਿੰਨਾਂ ਕੁੱਝ ਬਰਦਾਸ਼ਤ ਕੀਤਾ ਕਿ ਜੀ ਆਸਾ ਬੀਬੀਆਂ ਤਾਂ ਸਰਕਾਰ ਨਾਲ ਮਿਲੀਆਂ ਹੋਈਆ ਨੇ ਪੈਸੇ ਮਿਲਦੇ ਨੇ ਇੰਨਾਂ ਨੂੰ ਮਰੀਜ ਲੱਭਣ ਦੇ ਪਰ ਇਹ ਆਪਣਾ ਫਰਜ ਸਮਝ ਸਭ ਬਰਦਾਸ਼ਤ ਕਰਦੀਆਂ ਰਹੀਆਂ ਤੇ ਇਸ ਵਾਰ ਫਿਰ ਸਰਵੇ ਤਹਿਤ ਕੋਰੋਨਾ ਵੈਕਸੀਨ ਲਈ ਪ੍ਰੇਰਿਤ ਕਰਨ ਦੀ ਡਿਊਟੀ ਦੌਰਾਨ ਜਦ ਵੀ ਟੀਕੇ ਬਾਰੇ ਦੱਸਣਾ ਤਾਂ ਅਗਲੇ ਪਹਿਲਾਂ ਈ ਕਹਿ ਦਿੰਦੇ ਨਾ ਭਾਈ ਕੋਈ ਬਿਮਾਰੀ ਨਹੀਂ ਸਭ ਲੋਕਾਂ ਨੂੰ ਖਤਮ ਕਰਨ ਦੀ ਸ਼ਾਜ਼ਿਸ ਆ ਇਹ ਤਾਂ
ਦਿੱਲੀ ਐਨੇ ਬੈਠੇ ਨੇ ਕੀਹਦੇ ਟੀਕੇ ਲੱਗੇ ਤੇ ਕਰੋਨਾ ਕਿਸੇ ਨੂੰ ਨੀ ਹੋਈ!! ਬੜਾ ਸਮਝਾਉਣ ਤੇ ਵੀ ਲੋਕਾਂ ਦੀ ਮੈਂ ਨਾ ਮਾਨੂ ਵਾਲੀ ਰੱਟ ਰਹੀ ਬੁਰੀ ਤਰ੍ਹਾਂ ਫਸ ਗਿਆ ਸਿਹਤ ਵਿਭਾਗ ਉਪਰੋਂ ਨਿੱਤ ਨਵੇਂ ਆਦੇਸ਼ ਆਉਦੇ ਪਰ ਜਨਤਾ ਟੀਕਾਕਰਨ ਲਈ ਕਿਸੇ ਵੀ ਹਾਲਤ ਵਿੱਚ ਤਿਆਰ ਨਹੀਂ ਸੀ।
ਕੈਂਪ ਲੱਗਦੇ ਮਸਾਂ ਦਸ ਟੀਕੇ ਲੱਗਣੇ ਕਈ ਤਾਂ ਹਾਂ ਕਹਿ ਕੇ ਵੀ ਮੁਕਰ ਜਾਂਦੇ।
ਢੋਲੀ ਢੋਲ ਵਜਾ ਵੇ ਕੋਈ ਭੰਗੜਾ ਪਾਵੇ ਜਾਂ ਨਾ ਪਾਵੇ ਤਹਿਤ ਕੋਰੋਨਾ ਵੈਕਸੀਨ ਲਗਾਉਣੀ ਸੁਰੂ ਕੀਤੀ ਪਹਿਲਾਂ ਸਾਰੇ ਮੁਲਾਜਮਾਂ ਨੂੰ ਵੈਕਸੀਨ ਯਕੀਨੀ ਕੀਤੀ ਸਰਕਾਰ ਨੇ ਪਰ ਅਫਸੋਸ ਬਹੁਤਿਆਂ ਨੇ ਤਾਂ ਫਾਰਮੈਲਟੀਆਂ ਈ ਪੂਰ ਕੀਤੀਆਂ ਵੈਕਸੀਨ ਕਰਵਾਉਣ ਦੀਆਂ। ਕੁੱਝ ਇਮਾਨਦਾਰੀ ਤਹਿਤ ਕਰਵਾ ਗਏ।
ਡੋਰ ਟੂ ਡੋਰ ਸਰਵੇ ਤਹਿਤ ਆਸਾ ਦੀ ਬੁਰੀ ਹਾਲਤ ਹੋ ਜਾਂਦੀ ਮਗਜ ਖਪਾਈ ਕਰਦੀ ਦੀ ਅਫਸਰਾਂ ਦੀ ਵਾਰਨਿੰਗ ਵੱਖ ਸੁਣਦੀ ਪਰ ਕਿਸੇ ਦੇ ਕੰਨ ਤੇ ਜੂੰ ਨਾ ਸਰਕਦੀ ।
ਪਰ ਅੱਜ ਕੱਲ੍ਹ ਲੋਕਾਂ ਦੀ ਇੱਕ ਦਮ ਟੀਕਾਕਰਨ ਕਰਵਾਉਣ ਤਾਂਘ ਨੂੰ ਵੇਖ ਸਭ ਹੈਰਾਨ ਆਂ ਕਿ ਕੀ ਕੌਤਕ ਹੋਇਆ।
ਕੈਂਪ ਵਿੱਚ ਮੈਂ ਉਹਨਾਂ ਨੂੰ ਵੇਖ ਕੇ ਅੰਤਾਂ ਦੀ ਹੈਰਾਨ ਜਿੰਨਾਂ ਨੇ ਮੈਂਨੂੰ ਦੂਰੋਂ ਹੀ ਸਾਸਰੀਕਾਲ ਭਾਈ ਬੀਬੀ,,, ਚਾਹ ਪਾਣੀ ਦੀ...

ਸੇਵਾ ਤਾਂ ਦੱਸੋ,,, ਪਰ ਘਰ ਵਿਚ ਸਭ ਖੈਰ ਸੁੱਖ ਆ ਆਖ ਬੋਲਣ ਤੋਂ ਪਹਿਲਾਂ ਈ ਚੁੱਪ ਕਰਾ ਦੇਣਾ ਤੇ ਮੇਰੇ ਤੋਂ ਵੀ ਰਿਹਾ ਨਾ ਗਿਆ ਇੱਕ ਬਾਬੇ ਤੋਂ ਮੈਂ ਪੁੱਛ ਈ ਲਿਆ, “ਬਾਬਾ ਜੀ ਬਣ ਗਿਆ ਮਨ, ਤਾਂ ਸਿੱਥਾ ਜਾ ਹੋ ਕੇ ਬੋਲਿਆ,ਕਾਹਨੂੰ ਭਾਈ ਆ ਸੁਣਿਆ ਫਸਲਾਂ ਨੀ ਵਿਕਣੀਆ ਟੀਕੇ ਦੇ ਸਰਟੀਫੇਟ ਬਿਨਾਂ ਤਾਂ ਲਵਾਉਣਾ ਭਾਈ,, ਊਂ ਤਾਂ ਚੰਗੇ ਭਲੇ ਆਂ!! ਪਹਿਲਾਂ ਈ ਖੇਤਾਂ ਤੇ ਕਬਜੇ ਕਰਨ ਨੂੰ ਤੁਲੀ ਏ ਸਰਕਾਰ ਹੁਣ ਹੋਰ ਸਿਆਪਾ ਫਸਲਾਂ ਨੀ ਵਿਕਣੀਆ ਟੀਕੇ ਬਿਨਾਂ ਤੇ ਇੱਕ ਨੇ ਮੈਨੂੰ ਪਿੱਛੇ ਜੇ ਲਿਜਾ ਕੇ ਦੱਸਿਆ ਕਹਿੰਦੀ ਨਰੇਗਾ ਵਾਲੇ ਗੱਲਾਂ ਕਰਦੇ ਨੇ ਕਿ ਸਰਕਾਰ ਖਾਤਿਆਂ ਚ ਪੰਦਰਾਂ,ਪੰਦਰਾਂ ਸੌ ਪਾਉ,ਜਿੰਨੇ ਨੇ ਟੀਕਾ ਲਵਾਇਆ, ਗੱਲ ਸੁਣਕੇ ਸਰਕਾਰੀ ਚਾਲ ਤੇ ਗੁੱਸਾ ਆਇਆ ਕਿ ਪਹਿਲਾਂ ਘਰ ਘਰ ਨੌਕਰੀ ਦਾ ਲਾਰਾ ਤੇ ਹੁਣ ਮਜ਼ਦੂਰਾਂ ਨੂੰ ਇਹ ਝੂਠਾ ਲਾਲਚ ,,,ਚਿੱਤ ਕਰੇ ਕਹਿ ਦਿਆਂ ਚੀਕ ਕੇ ਅਜਿਹਾ ਕੁੱਝ ਨਹੀਂ ਤਹਾਨੂੰ ਮੂਰਖ ਬਣਾਇਆ ਜਾ ਰਿਹਾ ਏ,, ਪਰ ਫਿਰ ਚੁੱਪ ਕਰਗੀ ਕਿ ਮਸਾ ਤਾਂ ਲੋਕ ਮੰਨੇ ਨੇ ।।
ਚਲੋ ਕਿਵੇਂ ਵੀ ਮੰਨੇ ਲੋਕ ਟੀਕਾਕਰਨ ਲਈ ਮੰਨ ਤਾਂ ਗਏ ਪਰ ਹੁਣ ਪਹਿਲਾਂ ਈ ਐਂਟਰੀ ਕਰਾ ਜਾਂਦੇ ਨੇ ਅਸੀ ਵੈਕਸੀਨ ਕਰਵਾਉਣੀ ਏ । ਤੇ ਹੁਣ ਵੈਕਸੀਨ ਨੀ ਪੂਰੀ ਹੁੰਦੀ ।
ਮੈਨੂੰ ਨੀ ਪਤਾ ਕਿ ਸਰਕਾਰ ਲੋਕਾਂ ਦੀ ਦਿਲੋਂ ਭਲਾਈ ਕਰ ਰਹੀ ਏ ਜਾਂ ਆਉਣ ਵਾਲੀਆਂ ਵੋਟਾਂ ਕਰਕੇ ।
ਅਠਾਰਾਂ ਸਾਲ ਤੋਂ ਉੱਪਰ ਸਭ ਦੇ ਟੀਕਾ ਕਰਨ ਹੋ ਰਿਹਾ ਏ ਪਰ ਬਹੁਤ ਮਜਬੂਰੀ ਵੱਸ ਆ ਕੇ ਜਦ ਬੋਲਦੇ ਨੇ ਤਾਂ ਸੱਚ ਜਾਣਿਓ ਦਿਲ ਪਸੀਜ ਜਾਂਦਾ ਏ ,,,,,,ਕਈਆਂ ਨੇ ਝੋਨੇ ਚੋਂ ਈ ਚਾਰ ਛਿੱਲੜ ਕਮਾਉਣਾ ਸੀ ਤਾਂ ਉਹ ਇਹੀ ਕਹਿੰਦੇ ਟੀਕਾ ਤਾਂ ਲਵਾਉਣਾ ਏ ਪਰ ਜੇ ਬੁਖਾਰ ਹੋਣ ਲਗ ਗਿਆ ਝੋਨਾ ਨੀ ਲਾਇਆ ਜਾਣਾ ਕਿੰਨੇ ਘਰਾਂ ਦਾ ਗੂਹਾ ਕੂੜਾ ਕਰਕੇ ਮਸਾਂ ਸੇਰ ਦੁੱਧ ਮਿਲਦਾ ਹੋਰ ਨੀ ਤਾਂ ਚਾਹ ਪਾਣੀ ਈ ਹੋ ਜਾਂਦਾ ਏ,, ਮਹਿੰਗਾਈ ਆਲੀ ਹੱਦ ਲੰਘ ਗੀ ਤਾਂ ਮਨ ਉਦਾਸ ਹੋ ਜਾਂਦਾ ਇੱਕ ਵਿਚਾਰਾ ਅਧੋਰਾਣੇ ਕੱਪੜਿਆਂ ਵਿੱਚ ਜਿਸਦੇ ਚੱਪਲਾਂ ਵੀ ਅੱਡ ਅੱਡ ਦੀਆਂ ਪਾਈਆਂ ਹੋਈਆ ਸੀ ਕਹਿੰਦਾ ਭਾਈ ਮੇਰੇ ਪਹਿਲਾਂ ਟੀਕਾ ਲਾ ਦਿਓ, ਕੀ ਦੱਸਾਂ ਥੋਨੂੰ ਤਾਂ ਪਤਾ ਈ ਏ,, ਟੱਬਰ ਮੁੱਕਿਆ ਹੋਇਆ ਏ ਮੇਰਾ ਤੇ ਮੇਰੀ ਵੱਡੀ ਭੈਣ ਆਈ ਹੋਈ ਏ ਕਹਿੰਦੀ ਵੀਰੇ ਜੇ ਤਾਪ ਚੜ੍ਹ ਗਿਆ ਤੇਰਾ ਚੁੱਲਾ ਚੌਕਾਂ ਮੈਂ ਕਰ ਦੂ , ਸੁਣਕੇ ਸਭ ਚੁੱਪ ਹੋ ਗਏ ਤੇ ਮੈਡਮ ਨੇ ਉਸਦੇ ਟੀਕਾ ਲਗਾ ਦਿੱਤਾ ਤੇ ਮੈਂ ਕਿੰਨਾ ਚਿਰ ਇਹੀ ਸੋਚਦੀ ਰਹੀ ਕਿ ਕਰੋਨਾ ਵੈਕਸੀਨ ਏ ਜਾਂ ਮਜਬੂਰੀ,,???
✍ਜਸਵੀਰ ਕੌਰ ਬਦਰਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)