ਕਹਾਣੀ
ਮੇਰੀ ਕੀ ਗਲ਼ਤੀ ਸੀ।
ਮੇਰੀ ਗ਼ਲਤੀ ਕੀ ਸੀ,ਜੋ ਮੈਨੂੰ ਐਨੀ ਵੱਡੀ ਸਜ਼ਾ ਮਿਲੀ?ਉਹ ਇੱਕ ਤੋਂ ਬਾਦ ਇੱਕ ਗ਼ਲਤੀ ਕਰਦੀ ਰਹੀ ਤੇ ਮੈਂ ਉਸ ਨੂੰ ਕੁਝ ਕਹਿ ਨਾ ਪਾਇਆ। ਸ਼ਾਇਦ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਕਿਸੇ ਗੱਲੋਂ ਮੇਰੇ ਤੋਂ ਦੂਰ ਚੱਲੀ ਜਾਵੇ। ਉਸਦੀ ਹਰ ਗ਼ਲਤੀ ਤੇ ਮੈਂ ਪਰਦਾ ਪਾਉਦਾ ਰਿਹਾ। ਬੇਸ਼ੱਕ ਮੈਨੂੰ ਬਹੁਤ ਬੁਰਾ ਲੱਗਦਾ ਸੀ ਉਸਦਾ ਕਿਸੇ ਨਾਲ ਹਰ ਵਕਤ ਗੱਲ ਕਰਦੇ ਰਹਿਣਾ। ਅੰਦਰੋਂ ਅੰਦਰੀਂ ਕੁੜਦਾ ਰਹਿੰਦਾ।ਜੇਕਰ ਉਹ ਸਹੀ ਚੱਲਦੀ,ਤਾਂ ਸ਼ਾਇਦ ਮੈਂ ਵੀ ਕੋਈ ਗਲਤੀਆਂ ਨਾ ਕਰਦਾ। ਹੋਰ ਪਤਾ ਨਹੀ ਨਸ਼ੇ ਵਿਚ ਕੀ ਕੁਝ ਬੋਲਦਾ ਜਾ ਰਿਹਾ ਸੀ।ਉਸ ਬੰਦੇ ਕੋਲ ਇੱਕ ਛੋਟੀ ਜਿਹੀ ਗੱਠੜੀ,ਇੱਕ ਬੈੱਗ ਤੇ ਇੱਕ ਗੰਡਾਸਾ ਸੀ।ਉਸਦੇ ਕੱਪੜੇ ਮੈਲੇ,ਪਟੇ ਪੁਰਾਣੇ, ਲੱਗਦਾ ਸੀ ਕੲੀ ਦਿਨਾਂ ਤੋਂ ਨਹਾਤਾ ਨਹੀਂ ਸੀ। ਉਸਨੂੰ ਮੈਂ ਰੇਲਵੇ ਸਟੇਸ਼ਨ ਤੇ ਕੲੀ ਵਾਰ ਦੇਖਿਆ ਸੀ,ਪਤਾ ਨਹੀਂ ਕਿੱਥੇ ਜਾਂਦਾ ਸੀ ਕੀ ਕਰਦਾ ਸੀ ਤੇ ਕਿੱਥੋਂ ਆਉਦਾ ਸੀ। ਪਹਿਲਾਂ ਮੈਂ ਕਦੇ ਉਸ ਵੱਲ ਖਾਸ ਧਿਆਨ ਨਹੀਂ ਦਿੱਤਾ ਸੀ,ਪਰ ਅੱਜ ਪਤਾ ਨਹੀਂ ਕੀ ਹੋਇਆ, ਉਸ ਦੀ ਹਰ ਗੱਲ ਮੇਰੇ ਦਿਲ ਘਰ ਕਰ ਗਈ। ਮੈਂ ਉਸਦੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਕਿ ਮੈਨੂੰ ਨਵੀਂ ਕਹਾਣੀ ਲਿਖਣ ਦਾ ਮੌਕਾ ਮਿਲ ਰਿਹਾ ਹੈ ਤੇ ਇਸ ਕਹਾਣੀ ਦਾ ਕਦੇ ਨਾ ਫ਼ਿਲਮਾਂਕਣ ਜ਼ਰੂਰ ਹੋਵੇਗਾ। ਮੈਂ ਸੀਮਤ ਦਾਇਰੇ ਅੰਦਰ ਰਹਿ ਕੇ ਕਹਾਣੀ ਲਿਖਾਂਗਾ।ਪਰ ਦੇਖੋ ਕੀ ਬਣਦਾ ਹੈ,ਇਹ ਤਾਂ ਇਸ ਬੰਦੇ ਨੂੰ ਮਿਲ ਕੇ ਹੀ ਪਤਾ ਲੱਗ ਸਕਦਾ ਹੈ।ਸੋ ਕਾਫ਼ੀ ਸੋਚ ਵਿਚਾਰ ਮਗਰੋਂ ਉਸ ਨੂੰ ਮਿਲਣ ਦਾ ਮਨ ਬਣਾਇਆ।
ਮੈਨੂੰ ਸਵੇਰੇ ਸਵੇਰੇ ਫੋਨ ਆਇਆ ਕਿ ਸੰਗਰੂਰਵੀ ਸਾਹਿਬ ਤੁਹਾਡੀ ਕਵਿਤਾ ਅਜੀਤ ਅਖ਼ਬਾਰ ਵਿਚ ਛਪੀ ਹੈ, ਜਾਂ ਕਿ ਲੈ ਆਓ।ਸੋ ਮੈਂ ਉਸਦਾ ਧੰਨਵਾਦ ਕਰ ਜਲਦੀ ਹੀ ਰੇਲਵੇ ਸਟੇਸ਼ਨ ਤੇ ਚੱਲਾ ਗਿਆ, ਜਿੱਥੇ ਮੇਰੇ ਦੋਸਤ ਦੀ ਬੁੱਕਲ ਸਟਾਲ ਸੀ।ਮੈਂ ਅਕਸਰ ਉਸ ਕੋਲ ਆਕੇ ਬੈਠ ਜਾਂਦਾ। ਕੲੀ ਯਾਤਰੀਆਂ ਨੂੰ ਦੇਖ ਉਹਨਾਂ ਦੇ ਹਾਵ ਭਾਵ ਦੇਖ ਕੁਝ ਨਾ ਕੁਝ ਸੋਚਦਾ ਰਹਿੰਦਾ। ਕਹਾਣੀਆਂ ਲਿਖਣ ਲਈ ਕੋਈ ਨਾ ਕੋਈ ਪੁਆਇੰਟ ਵਿਚਾਰ ਵਗੈਰਾ ਨੋਟ ਕਰਦਾ ਰਹਿੰਦਾ। ਕੲੀ ਕਹਾਣੀਆਂ ਦੇ ਪਾਤਰ ਇੱਥੇ ਹੀ ਮਿਲ ਜਾਂਦੇ। ਹੁਣ ਵੀ ਇੱਕ ਪਾਤਰ ਨੂੰ ਮਿਲਣ ਦਾ ਮਨ ਸੀ,ਸੋਚ ਰਿਹਾ ਸੀ ਕਿ ਉਸ ਨਾਲ ਕੀ ਬੀਤੀ ਹੋਵੇਗੀ, ਉਸ ਨੇ ਕਿਸ ਤੋਂ ਧੋਖਾ ਖਾਦਾ ਹੋਵੇਗਾ, ਉਹ ਉਸ ਦੀ ਪਤਨੀ, ਪ੍ਰੇਮਿਕਾ ਜਾਂ ਕੋਈ ਹੋਰ ਸੀ।ਹੁਣ ਸਾਰੀ ਗੱਲ ਤਾਂ ਉਸਨੂੰ ਮਿਲਕੇ ਹੀ ਪਤਾ ਚੱਲੇਗੀ।ਸੋ ਉਸਨੂੰ ਮਿਲਣ ਦਾ ਪੱਕਾ ਮਨ ਬਣਾ ਕੇ ਮੈਂ ਰੇਲਵੇ ਸਟੇਸ਼ਨ ਤੇ ਗਿਆ।
ਜਦ ਮੈਂ ਉਥੇ ਪਹੁੰਚਿਆ ਤਾਂ ਉਹ ਆਪਣਾ ਸਮਾਨ ਸਮੇਟ ਕੇ ਕਿਤੇ ਜਾਣ ਦੀ ਤਿਆਰੀ ਕਰ ਰਿਹਾ ਸੀ। ਮੈਂ ਉਸ ਕੋਲ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਰਾਤ ਵਾਲੀ ਸਾਰੀ ਗੱਲ ਦੱਸੀ।
ਤਾਂ ਉਹ ਮੇਰੀ ਗੱਲ ਸੁਣ ਕਹਿਣ ਲੱਗਾ ਪੁੱਤ ਕੋਈ ਗੱਲ।ਖਾਧੀ ਪੀਤੀ ਚ ਬੰਦਾ ਪਤਾ ਨਹੀਂ ਕੀ ਕੁਝ ਬੋਲ ਜਾਂਦਾ, ਤੂੰ ਦਿਲ ਤੇ ਨਾ ਦਾ ਆਪਣਾ ਕੋਈ ਕੰਮ ਕਰ।ਜਦ ਮੈਂ ਉਸ ਨੂੰ ਦੱਸਿਆ ਕਿ ਬਾਬਾ ਜੀ ਮੈਂ ਕਹਾਣੀਕਾਰ ਹਾਂ ਤੇ ਅਕਸਰ ਕੈਦੀ ਨਾ ਕੋਈ ਕਹਾਣੀ ਲਿਖਦਾ ਰਹਿੰਦਾ ਹਾਂ।ਸੋ ਮੈਂ ਸੋਚਿਆ ਕਿ ਤੁਹਾਡੇ ਤੋਂ ਉਹ ਪੁੱਛ ਕੇ ਕੁਝ ਲਿਖਣ ਦੀ ਕੋਸ਼ਿਸ਼ ਕਰ ਸਕਾਂ। ਤਾਂ ਉਹ ਕਹਿਣ ਲੱਗਾ ਕਿ ਜਾਂ ਤੂੰ ਆਪਣਾ ਕਰ। ਸਾਡੀ ਫ਼ਿਕਰ ਨਾ ਕਰ। ਕੋਈ ਹੋਰ ਬੰਦਾ ਲੱਭ ਹੋਰ ਬਥੇਰੇ ਮਸਲੇ ਸਮਸਿਆਵਾਂ ਹਨ,...
ਜਿਨ੍ਹਾਂ ਤੇ ਤੂੰ ਕਹਾਣੀ ਲਿਖ ਸਕਦਾ ਐ। ਮੇਰੇ ਕੋਲ ਤੈਨੂੰ ਦੱਸਣ ਲਈ ਕੁਝ ਨਹੀਂ।ਇਹ ਗੱਲ ਕਹਿ ਕੇ ਉਸ ਨੇ ਮੇਰਾ ਦਿਲ ਤੋੜਨ, ਉਥੋਂ ਮੋੜਨ ਦੀ ਸੋਚੀ।ਮੇ ਆਪਣੀ ਗੱਲ ਤੇ ਅੜਿਆ ਰਿਹਾ।ਕਿ ਬਾਬਾ ਜੀ ਮੈਂ ਤੁਹਾਡੇ ਬਾਰੇ ਸਭ ਕੁਝ ਜਾਣ ਕੇ ਹੀ ਰਹਿਣਾ ਏ।
ਕੀ ਲੈਣਾ ਤੂੰ ਪੁੱਤ ਮੇਰੇ ਬਾਰੇ ਜਾਣਕੇ, ਕੋਈ ਮੇਰੀ ਗ਼ਲਤੀ ਕੱਢੂ ਕੋਈ ਉਸਦੀ, ਕੋਈ ਮੈਨੂੰ ਮੰਦਾ ਕਹੂੰ, ਕੋਈ ਉਸ ਨੂੰ। ਕੲੀਆਂ ਨੇ ਤੈਨੂੰ ਹੀ ਗਾਲ਼ਾਂ ਕੱਢਣੀਆਂ ਕਿ ਇਹ ਕਿਹੋ ਜਿਹੀ ਕਹਾਣੀ ਐ,ਨਾ ਕਹਾਣੀ ਕਹਿਣ ਵਾਲੇ ਨੂੰ ਕੁਝ ਪਤਾ ਕਿ ਕਿਵੇਂ ਕਹਾਣੀ ਕਹਿਣੀ ਹੈ ਤੇ ਨਾਹੀਂ ਕਹਾਣੀ ਲਿਖਣ ਵਾਲੇ ਨੂੰ ਕੁਝ ਪਤਾ।ਤੂੰ ਮੇਰੀ ਗੱਲ ਮੰਨ ਛੱਡ ਖਿਆਲ ਮੇਰੇ ਬਾਰੇ ਲਿਖਣ ਦਾ ਕੋਈ ਹੋਰ ਕੰਮ ਕਰ,ਜਾਂ ਕੋਈ ਹੋਰ ਲੱਭ ਕਿਉ ।ਉਹ ਕਹਿਣ ਲੱਗਾ।
ਤਾਂ ਮੈ ਆਪਣੀ ਗੱਲ ਤੇ ਅੜਿਆ ਰਿਹਾ ਤੇ ਕਿਹਿਆ ਕਿ ਦੁੱਖ ਦੱਸਣ ਨਾਲ ਘੱਟਦਾ ਹੈ।ਨਾਲੇ ਮੈ ਕਿਹੜਾ ਉਹੀ ਸਾਰੀਆ ਗੱਲਾਂ ਲਿਖਣੀਆ ਨੇ।ਮੈ ਤਾ ਆਪਣੀ ਸੂਝ ਬੂਝ ਨਾਲ ਸਭ ਕੁਝ ਸੈੱਟ ਕਰਕੇ ਲਿਖਣਾ ਹੈ।ਜੋ ਤੇਰੇ ਨਾਲ ਬੀਤਿਆਂ ਉਹ ਕਿਸੇ ਨਾਲ ਬੀਤਦਾ ਹੈ ਜਾਂ ਬੀਤੇਗਾ।ਅਗਰ ਤੇਰੀ ਸਮਸਿਆ ਦਾ ਹੱਲ ਨਹੀ ਨਿਕਲਿਆ,ਤਾਂ ਕਿਸੇ ਹੋਰ ਦੀ ਸਮਸਿਆ ਦਾ ਹੱਲ ਨਿਕਲੇ।ਮੇਰਾ ਕਹਾਣੀ ਲਿਖਣ ਦਾ ਮਕਸਦ ਕੇਵਲ ਪਾਠਕ ਦਾ ਮੰਨੌਰਜਨ ਕਰਨਾ ਨਹੀ,ਸਗੋ ਕਿਸੇ ਮੁਸਕਲ ਦਾ ਹੱਲ ਦੱਸਣਾ ਹੈ।ਇਸ ਲਈ ਜੋ ਬੀਤੀਆ ਉਹ ਦੱਸੋ।ਮੈਨੂੰ ਪਤਾ ਤੁਸੀ ਮਦਦ ਜਰੂਰ ਕਰੋਗੇ।ਸੋ ਮੇਰੀ ਗੱਲ ਸੁਣ ਕੇ ਉਹ ਆਪਣੀ ਹੱਡ ਬੀਤੀ ਦੱਸਣ ਲਈ ਤਿਆਰ ਹੋ ਗਿਆ।
ਉਹ ਕਹਿਣ ਲੱਗਾ ਕਿ ਮੇਰਾ ਨਾਮ ਦਿਲਰਾਜ ਹੈ। ਮੈਂ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ। ਮੈਂ ਮੈਟ੍ਰਿਕ ਪਾਸ ਕਰੀ। ਖੇਤੀਬਾੜੀ ਦਾ ਕੰਮ ਕਰਕੇ ਵਧੀਆ ਗੁਜ਼ਾਰਾ ਕਰਦੇ ਸੀ। ਮੇਰੇ ਕੁਝ ਦੋਸਤ ਵਿਦੇਸ਼ ਚੱਲੇ ਗਏ।ਤੇ ਮੈਨੂੰ ਵੀ ਵਿਦੇਸ਼ ਆਉਣ ਲਈ ਕਹਿੰਦੇ।ਜਦ ਮੈਂ ਘਰਦਿਆਂ ਨਾਲ ਗੱਲ ਕੀਤੀ, ਤਾਂ ਉਨਾਂ ਨੇ ਮਨਾ ਕਰ ਦਿੱਤਾ।
ਮੈਂ ਆਪਣੇ ਮਾਤਾ-ਪਿਤਾ ਦਾ ਆਗਿਆਕਾਰ ਪੁੱਤਰ ਸੀ। ਮੈਂ ਕਦੇ ਉਨ੍ਹਾਂ ਦਾ ਕਹਿਣਾ ਨਹੀਂ ਸੀ ਮੋੜਿਆ। ਜਿਵੇਂ ਕਹਿੰਦੇ ਉਸੇ ਤਰ੍ਹਾਂ ਕਰਦਾ।
ਮੇਰੇ ਮਾਪਿਆਂ ਨੇ ਮੇਰਾ ਵਿਆਹ ਸ਼ਹਿਰ ਦੀ ਪੜੀ ਲਿਖੀ ਚੰਗੇ ਘਰ ਦੀ ਕੁੜੀ ਨਾਲ ਕਰ ਦਿੱਤਾ।ਸੁੱਖ ਨਾਲ ਸਾਡਾ ਕੰਮ ਵੀ ਵਧੀਆ ਚੱਲਦਾ ਸੀ। ਵਿਆਹ ਤੋਂ ਦੋ ਸਾਲਾਂ ਬਾਅਦ ਮੇਰੇ ਪਿਤਾ ਦੀ ਮੌਤ ਹੋ ਗਈ ਤੇ ਮੇਰਾ ਕੰਮ ਕਾਰ ਵੀ ਘੱਟਣ ਲੱਗਾ।ਪਰ ਮੈਂ ਜਿੰਨਾ ਹੁੰਦਾ ਕੰਮ ਕਰਦਾ। ਮੈਂ ਆਪਣੀ ਜ਼ਮੀਨ ਠੇਕੇ ਤੇ ਦੇ ਕੇ ਕਦੇ ਕਿਸੇ ਫੈਕਟਰੀ ਤੇ ਕਦੇ ਕਿਸੇ ਫੈਕਟਰੀ ਕੰਮ ਕਰਨ ਲੱਗਾ। ਮਹੀਨੇ ਦੋ ਮਹੀਨੇ ਬਾਅਦ ਘਰ ਗੇੜਾ ਮਾਰਨ ਜਾਂਦਾ। ਮੈਂ ਪੈਸੇ ਕਮਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਸੀ।ਸੋਚਦਾ ਸੀ ਪੈਸੇ ਜੋੜ ਕੇ ਬੱਚਿਆਂ ਲਈ ਪਰਿਵਾਰ ਲਈ ਕੂਝ ਕਰੀਏ।
ਫੈਕਟਰੀ ਵਿਚ ਇਕ ਮੁੰਡਾ ਕੰਮ ਕਰਦਾ ਸੀ,ਜ਼ੋ ਕਿ ਗਰੀਬ ਪਰਿਵਾਰ ਨਾਲ ਸਬੰਧਤ ਸੀ ਤੇ ਉਸ ਨੂੰ ਕੋਈ ਕਹਿ ਨਹੀਂ ਸਕਦਾ ਸੀ ਕਿ ਇਹ ਫੈਕਟਰੀ ਵਿਚ ਮਜ਼ਦੂਰੀ ਕਰਦਾ।ਹੀਰੋ ਬਣ ਕੇ ਤਿਆਰ ਹੋਕੇ ਆਉਂਦਾ ਜਾਂਦਾ ਸੀ।ਕੰਮ ਵੇਲੇ ਫੈਕਟਰੀ ਵਾਲੇ ਕੱਪੜੇ ਪਾਉਂਦਾ।ਸਾਰੇ ਹੈਰਾਨ ਸਨ ਕਿ ਐਨੀ ਘੱਟ ਤਨਖਾਹ ਵਿਚ ਕਿਵੇਂ ਐਸ਼ਾਂ ਕਰਦੈ।ਸਾਡੇ ਤਾਂ ਖਰਚੇ ਨਹੀਂ ਪੂਰੇ ਹੁੰਦੇ।
ਚੱਲਦੀ ਕਹਾਣੀ
@©® ਸਰਬਜੀਤ ਸੰਗਰੂਰਵੀ