More Punjabi Kahaniya  Posts
ਮਿੱਟੀ ਦਾ ਮੋਹ


ਪਿੰਡ ਦੀ ਜੂਹ ਵਿੱਚ ਦਾਖ਼ਲ ਹੁੰਦਿਆਂ ਸਾਰ , ਚੰਨ ਦਾ ਮਸਤਕ ਖਿੜ ਉੱਠਦਾ। ਮਿੱਟੀ ਨਾਲ ਮੋਹ ਉਸਦੇ ਰੋਮ-ਰੋਮ ਵਿੱਚ ਰਚਿਆ ਪਿਆ ਸੀ । ਭਾਵੇਂ ਵਤਨਾਂ ਨੂੰ ਗੇੜੀ 5-6 ਸਾਲਾਂ ਬਾਅਦ ਹੀ ਲਗਦੀ ਪਰ ਵਤਨ ਪ੍ਰਸਤੀ ਜਿਉਂ ਦੀ ਤਿਉਂ ਡੁੱਲ-ਡੁੱਲ ਪੈੰਦੀ। ਹਰ ਵਾਰ ਦੀ ਤਰ੍ਹਾਂ ਹਵਾਈ ਅੱਡੇ ਤੋਂ ਲੈਣ ਆਉਂਦੇ ਜਿਗਰੀ ਯਾਰ ਗਿੰਦਰ ਨੂੰ ਪਿੰਡ ਵਾਸੀਆਂ ਬਾਰੇ ਇੰਨੇ ਸਵਾਲ ਪੁੱਛਦਾ ਕਿ ਲੜੀ ਨਾ ਟੁੱਟਣ ਦੇੰਦਾ। ਉਹ ਕਦੀ ਤਾਰੇ ਤਰਖਾਣ , ਕਦੀ ਰੱਖੇ ਮੋਚੀ ਤੇ ਕਦੇ ਭਾਨੀ ਭੱਠੀ ਵਾਲੀ ਦੀ ਸੁੱਖ-ਸਾਂਦ ਜਾਨਣ ਲਈ ਤਰਲੋਮੱਛਲੀ ਹੁੰਦਾ । ਸੱਥ ਵਿੱਚ ਹੁਣ ਕੌਣ-ਕੌਣ ਆਉਂਦਾ ? ਨਹਿਰ ਵਾਲਾ ਮੌਗਾ ਵੱਡਾ ਹੋਇਆ ਕਿ ਹਾਲੇ ਨਿੱਕਾ ਈ ਆ। ਮੈਂ ਸੁਣਿਆ ਪਿੰਡ ਦੀ ਫਿਰਨੀ ਪੱਕੀ ਹੋ ਗਈ । ਗਿੰਦਰ ਹਾਲੇ ਪਹਿਲੇ ਸਵਾਲ ਦਾ ਜਵਾਬ ਦੇਕੇ ਹੱਟਦਾ ਕਿ ਚੰਨ ਦੂਸਰਾ ਦਾਗ ਦੇੰਦਾ । ਜਦੋਂ ਗਿੰਦਰ ਦਸਦਾ ਕਿ ਫਿਰਨੀ ਹਾਲੇ ਵੀ ਕੱਚੀ ਆ , ਪਿੰਡ ਵਾਲੇ ਸਕੂਲ ਦੀ ਛੱਤਾਂ ਉਸੇ ਤਰ੍ਹਾਂ ਚੋੰਦੀਆਂ , ਬਾਬਾ ਬਖਤੋਰਾ ਚੜ੍ਹਾਈ ਕਰ ਗਿਆ ਤੇ ਡੇਰੇ ਵਾਲਾ ਸਾਧ ਪਿੰਡ ਦੀ ਜਨਾਨੀ ਕੱਢਕੇ ਭੱਜ ਗਿਆ ਤਾਂ ਉਸਦਾ ਜੀਅ ਕਰਦਾ ਸਾਧ ਦੀ ਸੰਘੀ ਘੱਟ ਦੇਵੇ ਤੇ ਸੋਚਾਂ ਵਿੱਚ ਡੁੱਬਾ ਉਹ ਡੂੰਘੀ ਉਦਾਸੀ ਦੇ ਆਲਾਮ ਵੱਲ ਧੱਕਿਆ ਜਾਂਦਾ । ਕਰਮੂ ਟਾਂਗੇ ਵਾਲੇ ਦੀ ਧੀ ਜੱਜ ਬਣ ਗਈ, ਪਿੰਡ ਵਾਲੇ ਹੁਣ ਸਰਕਾਰੀ RO ਦਾ ਪਾਣੀ ਪੀੰਦੇ ਨੇ ਤੇ ਸਾਡੇ ਡਸਪੈੰਸਰੀ ਵੀ ਖੁੱਲ੍ਹ ਗਈ , ਸੁਣ ਉਸਦੀ ਰੂਹ ਗੱਦ-ਗੱਦ ਹੋ ਉੱਠਦੀ । ਚੰਨ ਆਪ ਮੁਹਾਰੇ ਬੋਲ ਉੱਠਦਾ , ” ਵਾਹ ਬਾਈ ਵਾਹ !! ਇਹ ਤਾਂ ਕਮਾਲ ਹੋ ਗਿਆ ।
“ਗਿੰਦਰਾਂ !! ਸੱਚ ਜਾਣੀ , ਪਤਾ ਨਹੀਂ ਕੀ ਮਿੱਗਨਾਤੀਸੀ ਖਿੱਚ ਆ ਵਤਨ ਦੀ ਮਿੱਟੀ ਵਿੱਚ , ਸੱਤ ਸਮੁੰਦਰੋਂ ਪਾਰ ਰਹਿੰਦਿਆਂ ਵੀ ਸਾਡੀ ਪਰਦੇਸੀਆਂ ਦੀ ਰੂਹ ਹਮੇਸ਼ਾ ਆਪਣੇ ਪਿੰਡਾਂ ਦੀਆਂ ਜੂਹਾਂ ਵਿੱਚ ਕੁੱਝ ਟਟੋਲਦੀ , ਖੇਡਦੀ ਤੇ ਮੌਲਦੀ ਰਹਿੰਦੀ । ਜਦੋਂ ਸਾਡੇ ਪਿੰਡਾਂ ਵਿੱਚ ਕੁੱਝ ਚੰਗਾ ਵਾਪਰਦਾ, ਸੁਣ ਅਸੀਂ ਪਰਦੇਸੀ ਫੁੱਲੇ ਨਹੀਂ ਸਮਾਉੰਦੇ ਪਰ ਜੇ ਕੁੱਝ
ਮਾੜਾ ਵਾਪਰ ਜਾਏ ਤਾਂ ਅਸੀਂ ਦੂਰ-ਦੁਰਾਡੇ ਧੁਰ ਅੰਦਰ ਤੱਕ ਵਲੂੰਦਰੇ ਜਾਨੇ। ਕੁਦਰਤ ਦਾ ਦਰਤੂਰ ਹੈ ਕਿ ਚੋਗ ਚੁੱਗਣ ਲਈ ਆਲਣਾ ਛੱਡਣਾ ਪੈਣਾ । ਕੁੱਝ ਨੂੰ ਆਪਣੇ ਦੇਸ਼ ਨੇੜੇ ਤੇੜੇ ਅੰਨ-ਜਲ ਨਸੀਬ...

ਹੋ ਜਾਂਦਾ ਤੇ ਕਈਆਂ ਨੂੰ ਪ੍ਰਦੇਸ ਉੱਡਾਰੀ ਮਾਰਨੀ ਪੈੰਦੀ। ਇਸਦਾ ਇਹ ਮਤਲਬ ਨਹੀਂ ਕਿ ਪ੍ਰਦੇਸੀ ਨਿਰਮੋਹੇ ਹੋ ਜਾਂਦੇ। ਸਿਆਣੇ ਕਹਿੰਦੇ ਦੂਰੀ ਮੋਹ ਦੀਆਂ ਤੰਦਾਂ ਨੂੰ ਭੀੜੀਆਂ ਕਰਨ ਦੀ ਮੁਹਾਰਤ ਰੱਖਦੀ ਆ।” ਪਰਦੇਸੀਆਂ ਦਾ ਦਰਦ ਬਿਆਨਦਿਆਂ ਚੰਨ ਦਾ ਗੱਚ ਭਰ ਆਇਆ।
“ਹੈੰ !! ਕਮਲਾ ਨਾ ਹੋਵੇ ਤਾਂ , ਚਿੱਤ ਨਹੀਂ ਡੁੱਲਾਈ ਦਾ। ਤੈਨੂੰ ਕਿੰਨੇ ਕਿਹਾ ਕਿ ਅਸੀਂ ਪਰਦੇਸੀਆਂ ਨੂੰ ਵਿਸਾਰਿਆ ਜਾਂ ਤੁਸੀਂ ਨਿਰਮੋਹੇ ਹੋ ਗਏ । ਅਸੀ ਤੇ ਤੁਹਾਡੇ ਸਾਹੀਂ ਜਿਉਂਦੇ ਆਂ। ਜਦੋਂ ਵੀ ਅਕਾਸ਼ ਵਿੱਚ ਜਹਾਜ਼ ਉੱਡਦਾ ਵੇਖੀਦਾ ਜਾਂ ਉਹਦੀ ਗਰਜਦੀ ਘੂਕਰ ਸੁਣੀਦੀ ਤਾਂ ਤੁਹਾਡੇ ਆਉਣ ਦੀਆਂ ਆਸਾਂ ਜਾਗ ਪੈੰਦੀਆਂ। ਜੀਣ ਜੋਗਿਓ !! ਤੁਹਾਡੀਆਂ ਰਗਾਂ ਵਿੱਚ ਮਿੱਟੀ ਦਾ ਮੋਹ ਦੌੜਦਾ ਇਹ ਕਿਸੇ ਤੋਂ ਛੁੱਪਿਆ ਨਹੀਂ । ਤੁਹਾਨੂੰ ਸੋਹਣੇ ਰੱਬਦੀਆਂ ਸੱਤੇ ਖੈਰਾਂ। ਜਿਥੇ ਵੀ ਰਹੋ ਹੱਸਦੇ ਵੱਸਦੇ ਰਹੋ। ਗਿੰਦਰ ਨੇ ਜਿਥੇ ਚੰਨ ਨੂੰ ਵਿਰਾਇਆ ਉਥੇ ਪਰਦੇਸੀਆ ਪ੍ਰਤੀ ਭਰਪਣ ਦਾ ਪੱਖ ਵੀ ਪੂਰਿਆ ।
ਨਹਿਰ ਦੀ ਪੁੱਲੀ ਤੇ ਗਿੰਦਰ ਨੇ ਕਾਰ ਰੋਕਦਿਆਂ ਕਿਹਾ, ” ਉਏ ! ਬਾਹਰ ਨਿਕਲ ਲੰਗੋਟੀਏ ਯਾਰਾ , ਚੇਤੇ ਈ ਨਹਿਰ ਵਿੱਚ ਮੱਝਾਂ ਦੀਆਂ ਪੁੱਛਾਂ ਫੜ ਲਾਈਆਂ ਤਾਰੀਆਂ ਤੇ ਨਹਿਰ ਦੀ ਰੇਤ ਨਾਲ ਮਾਂਝਕੇ ਦੰਦ ਚੰਮਕਾਏ।” ” ਭਲਾ ਇੰਨਾਂ ਯਾਦਾਂ ਨੂੰ ਕੋਈ ਕਿਵੇਂ ਭੁੱਲ ਸਕਦਾ , ਜਦੋਂ ਸਕੂਲੋੰ ਆਉੰਦੇ ਨਹਿਰ ਕੰਢੇ ਬਸਤੇ ਰੱਖ ਨੰਗ-ਭੜੰਗੇ ਨਹਾਉੰਦੇ ਨਹੀਂ ਸੀ ਰੱਝਦੇ । ਤੈਨੂੰ ਵੀ ਯਾਦ ਹੋਣਾ ਕਈ ਵਾਰੀ ਬਾਪੂ ਨੇ ਡੁੱਬ ਜਾਣ ਤੋਂ ਵਰਜ਼ਦਿਆਂ ਚੋਰੀ ਨਹਿਰ ਵਿੱਚ ਨਹਾਉਦਿਆਂ ਨੂੰ ਰੰਗੇ ਹੱਥੀਂ ਫੜਿਆ ਤੇ ਖੂਬ ਜੂਤ ਫੇਰਿਆ ।” ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਦੋਵੇਂ ਬੇਲੀ ਖਿੜਖੜਾ ਕੇ ਹੱਸ ਪਏ।
ਜਦੋਂ ਚੰਨ ਨੇ ਪਿੰਡ ਦੀ ਮਿੱਟੀ ਨੂੰ ਹੱਥ ਦੀ ਤਲੀ ਉੱਤੇ ਨਿਹਾਰ ਸਜਦਾ ਕੀਤਾ ਤੇ ਨਹਿਰ ਦੇ ਪਾਣੀ ਨੂੰ ਛੂਹਿਆ ਤਾਂ ਇਸ ਸ਼ਪਰਸ ਨੇ ਪ੍ਰਦੇਸੋੰ ਆਈ ਸਿਸਕਦੀ ਤਾਂਘ ਨੂੰ ਸਿਰ ਤੋਂ ਪੈਰਾਂ ਤੱਕ ਸ਼ਾਤ ਚਿੱਤ ਕਰ ਦਿੱਤਾ। ਇਸ ਅਹਿਸਾਸ ਨੂੰ ਸ਼ਬਦਾਂ ਰਾਹੀਂ ਬਿਆਨਿਆ ਨਹੀਂ ਜਾ ਸਕਦਾ । ਦੋਵੇਂ ਜਿਗਰੀ ਯਾਰ ਕਾਰ ਵਿੱਚ ਸਵਾਰ ਹੋਏ ਤਾਂ ਕਾਰ ਨੇ ਪਿੰਡ ਦੀ ਫਿਰਨੀ ਦਾ ਮੋੜ ਕੱਟ ਲਿਆ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)