ਪੀ. ਜੀ.
ਕੁਲਵੰਤ ਸਿੰਘ ਸਵੇਰੇ-ਸਵੇਰੇ ਕਿਧਰ ਜਾ ਰਿਹਾ ਹੈ।” ਕੁਲਵੰਤ ਸਿੰਘ ਦੇ ਦੋਸਤ ਰਵਿੰਦਰ ਸਿੰਘ ਨੇ ਹਸਦਿਆਂ ਹੋਇਆ ਕਿਹਾ। ਯਾਰ ਕੋਈ ਛੋਟਾ ਜਿਹਾ ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ ਨੇ ਕਿਹਾ “ਮਕਾਨ ਤੂੰ ਕੀ ਕਰਨਾ ਤੇਰੇ ਕੋਲ ਦੋ ਵੱਡੀਆਂ ਕੋਠੀਆਂ ਨੇ।”
ਕੁਲਵੰਤ ਸਿੰਘ ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ ਦੇ ਸਵਰਗ ਸਿਧਾਰਨ ਤੋ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ ਪਰ ਤੇਰੀ ਭਰਜਾਈ ਦੇ ਕਹਿਣ ਮੁਤਾਬਿਕ ਮੈਂ ਆਪਣੇ ਹੱਥ ਕੱਟ ਕੇ ਨਹੀਂ ਦਿੱਤੇ। ਮੈਂ ਸੱਤ ਲੱਖ ਆਪਣੇ ਨਾਮ ਹੀ ਰਹਿਣ ਦਿੱਤੇ। “ਚੰਗਾ ਕੀਤਾ ਕੁਲਵੰਤ ਸਿੰਘ।” ਰਵਿੰਦਰ ਸਿੰਘ ਨੇ ਕਿਹਾ। ਮੈਂ ਕਲ ਸ਼ਾਮ ਨੂੰ ਗੁਰਦੁਆਰੇ ਗਿਆ ਘਰ ਵਾਪਸ ਆਇਆ ਤਾਂ ਕੋਠੀ ਦੇ ਮੇਨ ਗੇਟ ਤੇ ਤਾਲਾ ਲੱਗਿਆ ਸੀ। ਮੈਂ ਕਈ ਘੰਟੇ ਬਾਹਰ ਖੜਿਆ ਰਿਹਾ ਪਰ ਕੋਈ ਘਰ ਨਾ ਆਇਆ। ਫੋਨ ਮਿਲਾਦਾ ਰਿਹਾ ਫੋਨ ਵੀ ਸਵਿਚ ਆਫ ਆ ਰਿਹਾ ਸੀ। ਮੈਨੂੰ ਗੁਆਂਢੀ ਆਪਣੇ ਘਰੇ ਲੈਂ ਗਏ। ਮੈਂ ਉਨ੍ਹਾਂ ਦੇ ਘਰ ਸੁੱਤਾ। “ਤੂੰ...
ਦੂਜੇ ਮੁੰਡੇ ਵੱਲ ਚਲਾ ਜਾਂਦਾ।” ਰਵਿੰਦਰ ਸਿੰਘ ਨੇ ਕਿਹਾ ਉਸਨੇ ਵੀ ਕਈ ਵਾਰ ਇਵੇਂ ਕੀਤਾ। ਰੋਜ-ਰੋਜ ਦੀ ਕਿਚ ਕਿਚ ਨਾਲੋਂ ਮੈਂ ਸੋਚਿਆ ਇਕ ਕਮਰਾ ਲੈ ਲਵਾ। ਰਵਿੰਦਰ ਸਿੰਘ ਨੇ ਕਿਹਾ “ਯਾਰਾ, ਤੇਰਾ ਦੋਸਤ ਤੇਰੇ ਵਾਂਗ ਅਮੀਰ ਨਹੀਂ ਪਰ ਬਾਹਰ ਵਾਲੀ ਬੈਠਕ ਵਿੱਚ ਖੁਸ਼ੀ ਨਾਲ ਰਹਿ ਸਕਦਾ ਹੈਂ। ਆਪਣੀ ਭਰਜਾਈ ਦੇ ਹੱਥ ਦਾ ਸਵਾਦ ਖਾਣਾ ਖਾਈ। ਯਾਰਾ ਇਕ ਗੱਲ ਪੱਕੀ।
ਮੈਂ ਕਿਰਾਇਆ ਤੇ ਰੋਟੀ ਦਾ ਸਾਰਾ ਖਰਚ ਦਿਉ। ਕੁਲਵੰਤ ਸਿੰਘ ਨੇ ਕਿਹਾ। ਰਵਿੰਦਰ ਸਿੰਘ ਨੇ ਹੱਸਦੇ ਹੋਏ ਕਿਹਾ ਤੇਰੀ ਮਰਜੀ। ਤੈਨੂੰ ਪਿੰਡ ਵਿੱਚ ਪੀ.ਜ਼ੀ ਮਿਲ ਗਿਆ। ਕੁਝ ਦਿਨਾਂ ਵਿੱਚ ਕੁਲਵੰਤ ਸਿੰਘ ਦੇ ਉਦਾਸ ਚਿਹਰੇ ਤੇ ਖੁਸ਼ੀ ਆ ਗਈ ਤੇ ਸਿਹਤ ਸੋਹਣੀ ਹੋ ਗਈ ।
ਭੁਪਿੰਦਰ ਕੌਰ ਸਾਢੌਰਾ
Uploaded By:
Gurmukhi StoriesUploaded By:
Ninder SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਨਿੱਕੇ ਹੁੰਦਿਆਂ ਅਸੀ ਕੱਠੇ ਹੋ ਕੇ ਗਲੀ ਦੇ ਮੋੜ ਤੇ ਪੰਸਾਰੀ ਦੀ ਹੱਟੀ ਤੇ ਬੈਠੇ ਟੌਫੀਆਂ ਵਾਲੇ ਬਾਬਾ ਜੀ ਕੋਲ ਚਲੇ ਜਾਇਆ ਕਰਦੇ..! ਫੇਰ ਪੁੱਛੀ ਜਾਣਾ..ਫਲਾਣੇ ਡੱਬੇ ਵਿਚ ਕੀ ਏ..ਓਹਨਾ ਆਖਣਾ ਹਲਦੀ..ਫੇਰ ਦੂਜੇ ਵੱਲ..ਉਸ ਵਿਚ ਕੀ..? ਉਹਨਾ ਆਖਣਾ ਪੁੱਤਰ ਮਗਾਂ..ਫੇਰ ਹੋਰ ਵੀ ਕਿੰਨਾ ਕੁਝ..ਇਹ ਸਿਲਸਿਲਾ ਸ਼ਾਮ ਤੱਕ ਇੰਝ ਹੀ ਚਲਦਾ Continue Reading »
ਭੈਣਾ ਦਿਨ ਰਾਤ ਕਿੰਨਾ ਫ਼ਿਕਰ ਕਰਦੀਆਂ ਨੇ ਪੇਕੇ ਘਰ ਦਾ , ਜਦੋਂ ਕਦੇ ਫੋਨ ਕਰਦੀਆ ਤਾਂ ਭਰਾ ਨੂੰ ਪੁੱਛਦੀਆਂ ਤੂੰ ਕੋਈ ਕੰਮ ਦੇਖਿਆ ਕਿ ਨਹੀਂ, ਨਾਲੇ ਬਾਈ ਫਾਰਮ ਭਰੀ ਚੱਲਿਆ ਕਰ, ਕਿਸੇ ਪਾਸੇ ਰੱਬ ਕੰਮ ਬਣਾ ਹੀ ਦਿਉ ਤੇਰਾ, । ਫਿਰ ਅਗਲੇ ਦੋ ਮਿੰਟਾਂ ‘ਚ ਮਾਂ ਨਾਲ ਲੱਖਾਂ ਹੀ ਦੁੱਖ-ਸੁੱਖ Continue Reading »
ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਟੇਬਲ ਤੇ ਜਾ ਬੈਠਾ! ਬਿੰਦ ਕੂ ਮਗਰੋਂ ਵੀਲ-ਚੇਅਰ ਤੇ ਬੈਠੇ ਇੱਕ ਗੋਰੇ ਨੂੰ ਸਹਾਰਾ ਦਿੰਦੇ ਹੋਏ ਕੁਝ ਲੋਕ ਅੰਦਰ ਲੈ ਆਏ..! ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਖਾਲੀ ਥਾਂ ਲੱਭਣ ਲੱਗੇ..! ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਵੱਲ Continue Reading »
ਆਉਂਦੀ 10 ਤਰੀਕ ਨੂੰ ਮਨਜਿੰਦਰ ਦਾ ਵਿਆਹ ਸਭ ਰੀਤੀ ਰਿਵਾਜਾਂ ਨਾਲ ਕਰ ਦਿੱਤਾ ਗਿਆ।ਮਨਜਿੰਦਰ ਬਹੁਤ ਸੋਹਣੀ ਲੱਗ ਰਹੀ। ਉਸ ਦੀ ਜਿੰਦਗੀ ਕੀ ਮੋੜ ਲੈਣ ਵਾਲੀ ਸੀ ਉਸ ਨੂੰ ਵੀ ਖ਼ਬਰ ਨਹੀਂ ਸੀ, ਵਿਆਹ ਤੋਂ ਦੋ ਦਿਨ ਬਾਅਦ ਹੀ ਉਸ ਦਾ ਘਰਵਾਲਾ ਵਾਪਿਸ ਇਟਲੀ ਚਲਾ ਗਿਆ, ਕੇ ਓਥੇ ਜਾ ਕੇ ਮਨਜਿੰਦਰ Continue Reading »
ਭਾਰੀਆਂ ਪੰਡਾਂ” ਦੋ ਤਿੱਨ ਘਰਾਂ ਦਾ ਕੰਮ ਸਮੇਟ ਸਵੱਖਤੇ ਹੀ ਕਾਹਲੇ ਕਾਹਲੇ ਕਦਮੀਂ ਤਾਰੋ ਸਰਦਾਰਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਜਾ ਪਹੁੰਚੀ। ਸਾਹਮਣੇ ਆਉਂਦੇ ਲੰਬੜਾਂ ਦੇ ਭੋਲੇ ਨੂੰ ਵੇਖ ਤਾਰੋ ਨੇ ਚੁੰਨੀ ਦਾ ਇੱਕ ਪਾਸਾ ਸਿਰ ‘ਤੇ ਦੇ, ਮੂੰਹ ਵਿੱਚ ਘੁੱਟ ਲਿਆ। ਪਿੱਛੋਂ ਜਾਂਦੇ ਨੂੰ ਚੋਰ ਅੱਖਾਂ ਜਿਹੀਆਂ ਨਾਲ ਦੇਖਿਆ….ਇਹਦਾ Continue Reading »
ਇੱਕ ਕੁੜੀ ਮਲੋਟ ਨੇੜਲੇ ਕਿਸੇ ਪਿੰਡ ‘ਚ ਵਿਆਹੀ ਗਈ। ਮਾਲਵੇ ਦੇ ਜ਼ਿਆਦਾਤਰ ਬਾਪੂਆਂ ਵਾਂਗ ਕੁੜੀ ਦਾ ਸਹੁਰਾ ਵੀ ‘ਫ਼ੀਮ ਖਾਣ ਦਾ ਆਦੀ ਸੀ। ਜਦੋਂ ਨੂੰਹ ਨੇ ਸਵੇਰੇ ਸਵੇਰੇ ਚਾਹ ਦੇਣ ਜਾਣਾ ਤਾਂ ਬਾਪੂ ਨੇ ਚਾਹ ਵਾਲ਼ਾ ਗਲਾਸ ਮੰਜੇ ਦੀ ਬਾਹੀ ‘ਤੇ ਰੱਖ ਕੇ ਕੁੜਤੇ ਹੇਠਾਂ ਪਾਈ ਬਥੂਹੀ ਦੇ ਬੋਝੇ ‘ਚੋਂ Continue Reading »
“ਕੀ ਹੋਇਆ ਅੱਜ ਫਿਰ ?” ਉਸਨੇ ਪੁੱਛਿਆ । “ਲੱਗਦਾ ਅੱਜ ਫਿਰ ਕਿਹਾ ਕਿਸੇ ਨੇ ਕੁੱਝ ?” ਉਸਦੇ ਸਵਾਲਾਂ ਦਾ ਜਵਾਬ ਦੇਣਾ ਹਰ ਬਾਰ ਮੈਨੂੰ ਔਖਾ ਜਿਹਾ ਜਾਪਦਾ। ਉਸਨੂੰ ਮੇਰਾ ਪਤਾ ਸੀ ਕਿ ਘੜੀ ਪਲ ਦੇ ਗੁੱਸੇ ਤੋਂ ਬਾਅਦ ਮੈਂ ਮੁੜ ਫਿਰ ਉਸ ਨਾਲ ਸਹਿਜ ਰੂਪ ਵਿਚ ਗੱਲ ਕਰਾਂਗੀ। ਪਰ ਇਸ Continue Reading »
ਕਹਾਣੀ ਓੁਡੀਕ ਦਰੱਖਤ ਦੀ ਛਾਵੇਂ ਖਡ਼੍ਹੀ, ਮੇਹਰ ਕੌਰ ਦੀਆਂ ਅੱਖਾਂ, ਕਚਹਿਰੀ ਦੇ ਗੇਟ ਵੱਲ ਟਿਕੀਆਂ ਹੋਈਆਂ ਸਨ । ਪਰ ਜੀਤੇ ਨੂੰ ਅਜੇ ਵੀ ਜੇਲ੍ਹ ਚੋਂ , ਪੁਲਸ ਵਾਲੇ ਲੈ ਕੇ ਨਹੀਂ ਆਏ ਸਨ ਪੈਰਾਂ ਭਾਰ ਬੈਠਦਿਆਂ, ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ।ਵਾਹਿਗੁਰੂ ਮਿਹਰ ਕਰੀਂ, ਅੱਗੇ ਤਾਂ ਐਸ ਵੇਲੇ ਤਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)