ਸੋਨੇ ਦੀ ਮੋਰਨੀ
ਇਹ ਕਹਾਣੀ ਹੈ ਓਸ ਔਰਤ ਦੀ ਜਿਹਨੂੰ ਵੇਹਦੇ ਵੇਹਦੇ ਮੈਂ ਵੱਡੀ ਹੋਈ,ਬਹੁਤ ਹੀ ਸੋਹਣੀ ਸੂਰਤ ਤੇ ਸੀਰਤ ਦੀ ਮਾਲਕਣ ,ਪੇਕਿਆਂ ਦੇ ਘਰੇ ਖੁਸ਼ੀਆਂ ਚ ਪਲੀ ਇਹ। ਮੁਟਿਆਰ ਹੋਈ ਤਾਂ ਬਾਬਲ ਨੇ ਸੋਹਣਾ ਜਾ ਮੁੰਡਾ ਲੱਭ ਵਿਆਹ ਦਿੱਤੀ।ਪਰ ਪਤਾ ਨੀ ਏਸ ਨੂੰ ਤੇ ਏਸ ਦੀਆ ਖੁਸੀਆ ਨੂੰ ਕੀਹਦੀ ਨਜਰ ਲੱਗੀ, ਕੇ ਵਿਆਹ ਤੋ ਮਗਰੋਂ ਏਸ ਦੀ ਜਿੰਦਗੀ ਚ ਹਨੇਰਾ ਛਾ ਗਿਆ ਖੁਸ਼ੀਆਂ ਦੀ ਜਗ੍ਹਾ ਗਮਾ ਨੇ ਲੈਣੀ ਸ਼ੁਰੂ ਕੀਤੀ ,ਤੇ ਇਸਦਾ ਘਰਵਾਲਾ ਨੇਤਰਹੀਣ ਹੋ ਗਿਆ। ਦੋਵੇਂ ਪਤੀ ਪਤਨੀ ਦੀ ਜਿੰਦਗੀ ਚ ਹਨੇਰਾ ਆਇਆ ,ਪ੍ਰ ਇਹ ਡੋਲੀ ਨਾ ਇਸਨੇ ਆਪਣੇ ਪਤੀ ਦਾ ਸਾਥ ਨਾ ਛੱਡਿਆ, ਪੜੀ ਲਿਖੀ ਹੋਣ ਕਰਕੇ ਸਹੁਰਿਆਂ ਦੀ ਕਬੀਲਦਾਰੀ ਸੰਭਾਲੀ ,ਹਰ ਕੰਮ ਚ ਨਿਪੁੰਨ ,ਤੇ ਮਰਦਾ ਵਾਲੇ ਕੰਮ ਵੀ ਕੀਤੇ।
ਇਹ ਅੌਰਤ ਕੱਚ ਤੋਂ ਲੋਹੇ ਚ ਬਦਲੀ,ਲੋਕਾਂ ਦੇ ਤਾਹਨੇ ਮੇਹਣੇ ਵਜ਼ਣੇ ਸ਼ੁਰੂ ਹੋਏ।ਸ਼ਰੀਕਾ ਨੇ...
ਹਰ ਸਮੇਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਇਸਨੇ ਹਾਰ ਨਹੀਂ ਮੰਨੀ,ਸਹੁਰਿਆਂ ਦੀ ਗ਼ਰੀਬੀ ਨੂੰ ਅਮੀਰੀ ਚ ਬਦਲਿਆ। ਘਰਦੇ ਕੰਮਾਂ ਦੇ ਨਾਲ ਨਾਲ ਹੋਰ ਸਬ ਕੰਮ ਕੀਤੇ ਤੇ ਸੱਸ ਨਾਲ ਮਾਵਾਂ ਵਰਗਾ ਪਿਆਰ ਪਾਇਆ ਅਤੇ ਵੱਡੀਆ ਨਣਾਨਾਂ ਨੂੰ ਛੋਟੀਆਂ ਭੈਣਾਂ ਵਾਂਗ ਰੱਖਿਆ।ਕੋਈ ਵੀ ਦਿਨ ਐਸਾ ਨਾ ਆਇਆ ਜਦੋਂ ਇਸਦਾ ਹੌਂਸਲਾ ਡੋਲੇ , ਵੱਡੀਆ ਵੱਡੀਆ ਮੁਸੀਬਤਾਂ ਨੂੰ ਹਸ ਹਸ ਸਵੀਕਾਰਿਆ ।ਹਰ ਕੰਮ ਚ ਸੁਚੱਜੀ ਅਕਲਮੰਦ ਹੋਣ ਕਰਕੇ ਆਪਣੇ ਅੰਨੇ ਪਤੀ ਨੂੰ ਕਦੇ ਵੀ ਹਨੇਰਾ ਨਾ ਲੱਗਣ ਦਿੱਤਾ ,ਆਪ ਜਲ ਜਲ ਕੇ ਚਾਨਣ ਕੀਤਾ ਤੇ ਸੋਨੇ ਦੀ ਮੋਰਨੀ ਨੇ ਖੁਸ਼ੀਆਂ ਮੋੜ ਲਿਆਂਦੀਆਂ।
Harmandeep Kaurchahal
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਭਾਗ ਤੀਜਾ ਤੁਸੀਂ ਪਹਿਲੇ ਤੇ ਦੂਜੇ ਭਾਗ ਵਿੱਚ ਮੀਤੋ ਦੇ ਵਿਆਹ ਤੇ ਬੱਚਿਆਂ ਵਾਰੇ ਪੜ ਲਿਆ ਹੈ ਫਿਰ ਚੰਦਨ ਦੇ ਇੱਕ ਦਮ ਬਦਲ ਜਾਣ ਵਾਰੇ ਵੀ ਪੜ ਲਿਆ ਹੈ, ਫੇਰ ਚੰਦਨ ਦੇ ਬੀਮਾਰ ਤੋਂ ਬਾਅਦ ਚੰਦਨ ਦੇ ਮੌਤ ਤੱਕ ਦਾ ਸਫ਼ਰ ਪੜ ਲਿਆ ਹੈ, ਅੱਗੇ ਤੀਜੇ ਭਾਗ ਵਿੱਚ ਤੁਸੀਂ ਚੰਦਨ Continue Reading »
ਆਟੋ ਤੋਂ ਉਤਰ ਕੇ ਓਹ ਸਾਹਮਣੇ ਰੇਲਵੇ ਸ਼ਟੇਸ਼ਨ ਦੇ ਗੇਟ ਅੰਦਰ ਵੜ ਗਿਆ। ਪਲੈਟਫਾਰਮ ਦੀ ਟਿਕਟ ਖਰੀਦੀ ਅਤੇ 4 ਨੰਬਰ ਪਲੈਟਫਾਰਮ ਤੇ ਪਹੁੰਚ ਗਿਆ। ਗੱਡੀ ਹਜੇ ਆਈ ਹੀ ਸੀ। ਏਸੀ ਕੋਚ ਵੱਲ ਓਹ ਵਧਿਆ। ਓਥੇ ਲੱਗੀ ਭੀੜ ਵੱਲ ਹੀ ਓਹ ਜਾ ਰਿਹਾ ਸੀ। ਉਸਦੇ ਗੰਦੇ ਤੇ ਮੈਲੇ ਜਿਹੇ ਕੱਪੜੇ ਪਾਏ Continue Reading »
ਪਵਨ ਫ਼ਿਲਮੀ ਅੰਦਾਜ਼ ‘ਚ ਡਾਈਲਾਗ ਬੋਲਦਾ ਹੁੰਦਾ ਸੀ। ਹਰ ਵੇਲ਼ੇ ਪੈਂਟ ‘ਚ ਬੁਸ਼ਰਟ ਦੇ ਕੇ ਪੇਟੀ ਲਾਈ ਰੱਖਦਾ ਸੀ। ਪਿਛਲੀ ਜੇਬ ‘ਚੋਂ ਕੰਘੀ ਕੱਢਕੇ ਬੋਦੀਆਂ ਸਵਾਰਦਾ ਤਾਂ ਬਿਲਕੁਲ ਰਜਨੀਕਾਂਤ ਲੱਗਦਾ ਸੀ। ਗਲੀ ਦੇ ਜਵਾਕਾਂ ਨੂੰ ਟੌਫੀਆਂ ਵੰਡਕੇ ਕਹਿੰਦਾ ਹੁੰਦਾ ਸੀ,”ਜੇ ਅੱਗੇ ਤੋਂ ਵੀ ਖਾਣੀਆਂ ਨੇ ਮੈਨੂੰ ਸ਼ਾਹਰੂ ਖ਼ਾਨ ਆਖਿਆ ਕਰੋ!” Continue Reading »
ਰਸੋਈ ‘ਚੋਂ ਪਾਣੀ ਲੈਣ ਗਈ ਦੀ ਸਰਸਰੀ ਨਜਰ ਨਿਆਣਿਆਂ ਦੇ ਕਮਰੇ ਵੱਲ ਨੂੰ ਜਾ ਪਈ। ਨੌ ਕੁ ਸਾਲਾਂ ਦੀ ਕੁੜੀ ਕੰਧ ਤੇ ਟੰਗੀ ਇੱਕ ਫੋਟੋ ਵੱਲ ਦੇਖਦੀ ਹੋਈ ਆਪਣੇ ਨਿੱਕੇ ਵੀਰ ਦਾ ਸਿਰ ਆਪਣੀ ਗੋਦ ਵਿਚ ਲੈ ਉਸਨੂੰ ਸੁਆਉਣ ਦਾ ਯਤਨ ਕਰ ਰਹੀ ਸੀ। ਇਹ ਸਭ ਕੁਝ ਦੇਖ ਉਹ ਵਾਪਿਸ Continue Reading »
ਆਪਣੇ ਆਲੇ ਪੁਰਾਣੇ ਬਜ਼ੁਰਗਾਂ ਦੀ ਇੱਕ ਆਦਤ ਬੜੀ ਹੁੰਦੀ ਐ। ਜੇ ਕਿਸੇ ਦਾ ਮੁੰਡਾ-ਕੁੜੀ ਕਾਲਜ ਤੱਕ ਦੀ ਪੜ੍ਹਾਈ ਕਰਜੇ ਤਾਂ ਉਹਦੇ ਬਾਰੇ ਇਹ ਸੋਚ ਬਣਾ ਲੈਂਦੇ ਐ ਵੀ ਹੁਣ ਇਹ ਵਾਹਵਾ ਪੜ੍ਹ ਗਿਆ ਤੇ ਹੁਣ ਇਹਨੂੰ ਹਰੇਕ ਕੰਮ ਆਉਣਾ ਚਾਹੀਦੈ, ਦੁਨੀਆਂ ਦਾ ਕੋਈ ਵੀ ਕੰਮ ਇਹਦੇ ਵੱਸੋਂ ਬਾਹਰ ਨੀ ਹੋਣਾ Continue Reading »
ਇਹ ਬਹੁਤ ਚਿਰ ਪਹਿਲਾਂ ਦੀ ਗੱਲ ਐ,ਮੈਂ ਆਪਣੇ ਵੀਰੇ ਦਾ ਵਿਆਹ ਵੇਖ ਕੇ ਵਾਪਿਸ ਆ ਰਹੀ ਸੀ ਮੁੜ ਕਾਲਜ਼ ਲਈ,ਬੱਸ ਵਿੱਚ ਬੈਠਾ ਕੇ ਸਮਾਨ ਰੱਖ ਕੇ ਪਾਪਾ ਥੱਲੇ ਉਤਰਨ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਮੈਂ ਲੇਟ ਹੋ ਜਾਵਾਂਗੀ ਹੁਣ ਮੇਰਾ 1 ਲੈਕਚਰ ਗਿਆ,ਪਾਪਾ ਨੇ ਮੁਸਕੁਰਾਹਟ ਦਿੱਤੀ ਤੇ ਉਤਰ Continue Reading »
ਖੁੱਲੀ ਕਿਤਾਬ ਭਾਗ-੨ – ਤਾਏ ਦੇ ਮੁੰਡੇ ਵਿਆਹੇ ਗਏ ਛੋਟੇ ਬੱਚੇ ਹੱਲੇ ਪੜ ਰਹੇ ਨੇ ਵੰਡ ਹੋ ਗਈ ਘਰਾਂ ਦੀ ਪਰ ਇਹ ਗੱਲ ਠੀਕ ਨਾ ਲੱਗੀ ਸੁੱਖ ਦੇ ਬਾਪੂ ਤੇ ਚਾਚੇ ਨੂੰ ਖ਼ੈਰ ਛੋਟੇ ਬੱਚੇ ਸੁਖ ਤੇ ਦਾਰਾ ਵੀ ਪੜ ਲਿਖ ਕੇ ਵੰਡੇ ਹੋ ਗਏ ਦੋਨੋ ਪੜਨ ਵਿੱਚ ਜ਼ਿਆਦਾ ਹੁਸ਼ਿਆਰੀ Continue Reading »
ਇਸ ਕਹਾਵਤ ਦਾ ਅਰਥ ਸਾਫ ਸਮਝ ਆਉਦਾ ਹੈ ਕਿ ਹਰ ਇੱਕ ਪੰਜਾਬੀ ਆਪਣੀ ਧਰਤੀ ਨਾਲ ਮਨ ਤੋ ਜੁੜਿਆ ਹੋਇਆ ਹੈ ਭਾਂਵੇਂ ਕੋਈ ਕਿਸੇ ਵੀ ਦੇਸ ਦੇ ਕੋਨੇ ਵਿੱਚ ਵੱਸਦਾ ਹੈ ਪਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮੇ ਵਿੱਚ ਜਦੋ ਕਿਸੇ ਮਾ ਦਾ ਪੁੱਤ ਖੇਤ ਨੂੰ ਜਾਂਦਾ ਸੀ ਤਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)