More Punjabi Kahaniya  Posts
ਵਿਤਕਰਾ


ਵਿਤਕਰਾ
ਮਾਂ ਧੀ ਦੇ ਵਿਆਹ ਦੀ ਗਲ ਕਰ ਰਹੀ ਸੀ । ਵਿਆਹ ਪਿਛੋਂ ਪੇਕੇ ਆਇਆ ਕਰੇਗੀ। ਇਕ ਦਿਨ ਕਹਿ ਰਹੀ ਸੀ,”ਮੇਰੀ ਸੋਹਣੀ ਧੀ , ਜਦੋਂ ਮੈਂ ਯਾਦ ਕਰੂੰ ,ਇਕ ਫੋਨ ਕਰਨ ਤੇ ਇਹ ਸਹੁਰਿਆਂ ਤੋਂ ਮਿਲਣ ਲਈ ਭੱਜੀ ਆਇਆ ਕਰੂਗੀ। ”
ਏਨੇ ਨੂੰ ਨੂੰਹ ਨੇ ਆ ਕੇ ਆਖਿਆ ,” ਮੰਮੀ ਜੀ,
ਮੈਨੂੰ ਪੇਕੇ ਗਈ ਨੂੰ ਚਿਰ ਹੋ ਗਿਆ ਏ ਤੇ ਨਾਲੇ ਸਾਰੇ ਯਾਦ ਕਰਦੇ ਨੇ। ਹੁਣ ਅਸੀਂ ਜਾ ਕੇ ਮਿਲ ਆਈਏ।
ਸੱਸ ਮੰਮੀ ਕਹਿੰਦੀ , “ਕੋਈ...

ਖਾਸ ਕੰਮ ਐ?
ਆਪਣੇ ਘਰ ਕੰਮ ਦਾ ਔਖਾ, ਬਾਕੀ ਤੁਸੀਂ ਸਿਆਣੇ ਹੋ ।
ਨੂੰਹ ਸੋਚੀਂ ਪੈ ਗਈ ਕਿ ਹੁਣ ਪੇਕੇ ਜਾਣਾ ਖਾਸ ਕੰਮ ਕੀ ਹੈ!
ਜਿਹੋ ਜਿਹੀ ਉਹ ਧੀ ਹੈ, ਉਹੋ ਜਿਹੀ ਮੈਂ ਵੀ ਧੀ ਹਾਂ ।
ਫਿਰ ਇਹ ਵਿਤਕਰਾ ਕਿਉਂ?
ਮਨਦੀਪ ਕੌਰ ਰਤਨ
ਅੰਮ੍ਰਿਤਸਰ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)