Posts Uploaded By Ninder Singh

Sub Categories

ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਦਿਹਾੜੀ ਕਰਦੇ (ਇੱਕ ਜਿਮੀਂਦਾਰ ਜੋ ਆਪਣੇ ਹਿੱਸੇ ਆਉਂਦੀ ਸਾਰੀ ਪੈਲੀ ਵੇਚ ਚੁੱਕਿਆ )ਇੱਕ ਨਸ਼ੇੜੀ ਬਾਪ ਦੀ ਇਕਲੌਤੀ ਧੀ ਮਨਜੀਤ ਦਿਲ ਵਿੱਚ ਲੱਖਾਂ ਹੀ ਗਮ ਤੇ ਸੁਪਨੇ ਪਾਲੀ ਪਿਛਲੇ ਬਾਰਾਂ ਕੁ ਸਾਲਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ ਰਹੀ ਸੀ ਕਈ ਸਹੇਲੀਆਂ ਹੋਣ ਦੇ ਬਾਵਜੂਦ ਇਕੱਲਾਪਣ ਮਹਿਸੂਸ ਕਰਨਾ ਉਹਦੀ ਮਜਬੂਰੀ ਬਣ ਗਈ ਸੀ ਕਿਉਂਕਿ ਸਕੂਲ ਤੋਂ ਅੱਗੇ ਉਸਦਾ ਸੁਪਨਾ ਮੈਡੀਕਲ ਲੈਬ ਟੈਕਨੀਸਨ ਦੀ ਪੜਾਈ ਕਰਨਾ ਸੀ ਇਸ ਲਈ ਜੋ ਖਰਚਾ ਚਾਹੀਦਾ ਉਸਦੀ ਬੁਢਾਪੇ ਵੱਲ ਜਾ ਰਹੀ ਮਾਂ ਦੀ ਦਿਹਾੜੀਆਂ ਕਰਕੇ ਕੀਤੀ ਕਮਾਈ ਨਾਲ ਪੂਰਾ ਨਹੀਂ ਸੀ ਹੋ ਸਕਦਾ ਕਿਉਂਕਿ ਸਿਰਫ ਘਰ ਚਲਾਉਣ ਲਈ ਵੀ ਇਹ ਸਭ ਥੁੜ ਜਾਇਆ ਕਰਦਾ ਸੀ ।ਭਾਵੇਂ ਸਰਕਾਰ ਦੁਆਰਾ ਕਈ ਤਰਾਂ ਦੇ ਵਜੀਫੇ ਅਤੇ ਫੀਸ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਪਰ ਪਿੰਡੋਂ ਸਹਿਰ ਪੜਣ ਜਾਣ ਲਈ ਇਹ ਸਭ ਕਾਫੀ ਨਹੀਂ ਸਨ । ਮਨਜੀਤ ਦੀ ਜਮਾਤ ਵਿੱਚ ਪੜਦੇ ਕੁਝ ਕੁ ਮੁੰਡਿਆਂ ਨੇ ਉਸਦੀ ਮਦਦ ਕਰਨੀ ਚਾਹੀ ਜੋ ਖੁਦ ਵੀ ਗਰੀਬ ਘਰਾਂ ਤੋਂ ਸਨ,ਏਸ ਕਰਕੇ ਇਹ ਸਾਰਾ ਖਰਚਾ ਉਹਨਾਂ ਦੇ ਵੀ ਨਹੀਂ ਵੱਸ ਸੀ ।ਉਹਨਾਂ ਵਿੱਚੋਂ ਕੋਈ ਵੀ ਮੁੰਡਾ ਅੱਗੇ ਪੜਾਈ ਨਹੀੰ ਸੀ ਕਰਨਾ ਚਾਹੁੰਦਾ ਕਿਉਂਕਿ 5-7 ਮੁੰਡੇ ਫੌਜ ਦੀ ਭਰਤੀ ਦਾ ਟਰਾਇਲ ਪਾਸ ਕਰ ਚੁੱਕੇ ਸਨ ਜੋ ਆਪਣਾ ਸਾਰਾ ਧਿਆਨ ਲਿਖਤੀ ਪੇਪਰ ਤੇ ਦੇ ਕੇ ਬੈਠੇ ਸਨ ਇਸ ਤਰਾਂ ਬਾਕੀ ਅਗਲੀ ਭਰਤੀ ਲਈ ਤਿਆਰੀ ਕਰ ਰਹੇ ਸੀ ਪੜਾਈ ਅੱਗੇ ਕਰਨ ਵਾਲਾ ਕੋਈ ਨਹੀਂ ਸੀ ਉਹਨਾਂ ਪੈਸੇ ਇਕੱਠੇ ਕਰਨ ਲਈ ਹਾੜੀ ਵਿੱਚ ਦੀਹਾੜੀਆਂ ਕਰਨ ਦਾ ਮਨ ਬਣਾਇਆ ਅਤੇ ਉਹਨਾਂ ਦੀ ਮਿਹਨਤ ਰੰਗ ਲਿਆਈ ਉਹਨਾਂ ਨੇ ਮਨਜੀਤ ਦੇ ਦਾਖਲੇ ਲਈ ਪੈਸੇ ਇਕੱਠੇ ਕਰ ਲਏ ਪਰ ਮਨਜੀਤ ਕੁਝ ਪਿੱਛੇ ਹਟ ਰਹੀ ਸੀ ਕਿ ਉਹਨਾਂ ਮੁੰਡਿਆਂ ਦੀ ਕਮਾਈ ਆਪਣੇ ਲਈ ਨਹੀਂ ਵਰਤਣਾ ਚਾਹੁੰਦੀ ਸੀ ਕਿਉਂਕਿ ਇੱਥੇ ਉਹ ਆਪਣੇ ਆਪ ਨੂੰ ਤਰਸ ਦਾ ਪਾਤਰ ਮਹਿਸੂਸ ਕਰ ਰਹੀ ਸੀ ਕਿਉੰਕਿ ਗਰੀਬ ਨੂੰ ਆਪਣੀ ਗਰੀਬੀ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਉਸਦੀ ਕੋਈ ਮਦਦ ਕਰ ਰਿਹਾ ਹੋਵੇ ਪਰ ਮੁੰਡਿਆਂ ਵੱਲੋਂ ਦਬਾਅ ਪਾਉਣ ਤੇ ਉਸਨੇ ਡਿਪਲੋਮਾ ਆਫ ਮੈਡੀਕਲ ਲੈਬ ਟਕਨੀਸਨ ਵਿੱਚ ਦਾਖਲਾ ਲੈ ਲਿਆ ਜਨਰਲ ਕੈਟਾਗਿਰੀ ਵਿੱਚ ਆਉਣ ਕਰਕੇ ਫੀਸ ਵਿੱਚ ਕੋਈ ਬਹੁਤੀ ਛੋਟ ਨਾਂ ਮਿਲੀ ਹੁਣ ਮਨਜੀਤ ਨੇ ਆਪਣੀ ਪੜਾਈ ਦਾ ਅਗਲਾ ਖਰਚਾ ਚੁੱਕਣ ਲਈ ਸ਼ਾਮ ਨੂੰ ਘਰ ਵਿੱਚ ਨਿੱਕੇ ਬੱਚਿਆਂ ਨੂੰ ਟਿਊਸਨ ਪੜਾਉਣਾ ਸੁਰੂ ਕੀਤਾ ਪਰ ਏਹ ਜਿਆਦਾ ਸਮਾਂ ਨਾਂ ਚੱਲਿਆ ਕਿਉਂਕਿ ਉਸਦਾ ਇੱਕੋ ਕਮਰੇ ਵਾਲਾ ਘਰ ਸੀ ਤੇ ਤੰਗ ਜਹੇ ਵੇਹੜੇ ਵਿੱਚ ਨਿੰਮ ਨਾਲ ਬੰਨੀ ਬੱਕਰੀ ਜਿਸਤੋਂ ਤਿੰਨ ਡੰਗ ਦੀ ਚਾਹ ਬਣਦੀ ਸੀ,ਅਜਿਹੇ ਤੰਗ ਘਰ ਵਿੱਚ ਕੋਈ ਵੀ ਆਪਣੇ ਬੱਚਿਆਂ ਨੂੰ ਪੜਣ ਲਈ ਨਹੀਂ ਭੇਜਣਾ ਚਾਹੁੰਦਾ ਸੀ
ਮਨਜੀਤ ਨੂੰ ਅਜਿਹੇ ਵਿੱਚ ਆਪਣੇ ਅਗਲੇ ਸਾਲ ਦੀ ਪੜਾਈ ਦੀ ਚਿੰਤਾ ਸਤਾਉਂਦੀ ਰਹਿਦੀ ਸੀ ਪਰ ਆਪਣੇ ਹਾਲਾਤਾਂ ਦਾ ਡਰ ਪਾਲ ਕੇ ਬੈਠੀ ਮਨਜੀਤ ਕੁਝ ਕਰ ਦਿਖਾਉਣ ਦਾ ਜਜਬਾ ਵੀ ਰੱਖਦੀ ਸੀ ਅਤੇ ਅਟੁੱਟ ਮਿਹਨਤ ਜਾਰੀ ਰੱਖੀ ਮਨਜੀਤ ਅੱਗੇ ਵਧਦੀ ਦਾ ਰਹੀ ਸੀ ।ਰੱਖੜੀ ਵਾਲੇ ਦਿਨ ਉਸਦੇ ਜਮਾਤੀ 3 ਮੁੰਡਿਆਂ ਦੇ ਫੌਜ ਵਿੱਚ ਭਰਤੀ ਹੋਣ ਦੀ ਖਬਰ ਦਾ ਚਾਅ ਮਨਜੀਤ ਤੋਂ ਨਹੀਂ ਚੁੱਕਿਆ ਜਾ ਰਿਹਾ ਸੀ ਅਤੇ ਉਹ ਵੀ ਆਪਣੀ ਕਿਸਮਤ ਚਮਕਣ ਤੇ ਮਨਜੀਤ ਦੀ ਕੀਤੀ ਮਦਦ ਨੂੰ ਆਪਣੀ ਸੇਵਾ ਸਫਲ ਮੰਨ ਰਹੇ ਸਨ ਅਤੇ ਅਗਲੀ ਪੜਾਈ ਦਾ ਖਰਚਾ ਚੁੱਕਣ ਦੀ ਹਾਮੀ ਭਰੀ ਹੁਣ ਤਣਾਅਮੁਕਤ ਹੋ ਕੇ ਪੜ ਰਹੀ ਮਨਜੀਤ ਨੇਂ ਆਪਣਾ ਡਿਪਲੋਮਾ ਅਵੱਲ ਦਰਜੇ ਵਿੱਚ ਪਾਸ ਕਰ ਲਿਆ ਸੀ ਅਤੇ ਸਿਵਲ ਹਸਪਾਤਾਲ ਦੀ ਲੈਬ ਵਿੱਚ ਆਪਣੀ ਟਰੇਨਿੰਗ ਵੀ ਪੂਰੀ ਕਰ ਲਈ ਅਤੇ ਕੁਝ ਕੁ ਪ੍ਰਾਈਵੇਟ ਲੈਬ ਵਾਲਿਆਂ ਨਾਲ ਵੀ ਜਾਣ ਪਹਿਚਾਣ ਹੋ ਗਈ ਡਿਗਰੀ ਕਰਦਿਆਂ ਕਰਦਿਆਂ ਇੱਕ ਨਿੱਜੀ ਲੈਬ ਵਿੱਚ ਨੌਕਰੀ ਵੀ ਮਿਲ ਗਈ ਜਿੱਥੇ ਘੰਟਿਆਂ ਦੇ ਹਿਸਾਬ ਨਾਲ ਪੈਸੇ ਮਿਲ ਜਾਂਦੇ ਡਿਗਰੀ ਪੂਰੀ ਹੋਣ ਤੋਂ ਬਾਅਦ ਇੱਕ ਸਾਲ ਤੱਕ ਏਸੇ ਲੈਬ ਵਿੱਚ ਨੌਕਰੀ ਕਰਦੀ ਰਹੀ ਅਤੇ ਸਰਕਾਰੀ ਨੌਕਰੀ ਲਈ ਟੈਸਟ ਦਿੰਦੀ ਰਹੀ ਪਰ ਰਾਖਵੇਂ ਕੋਟੇ ਵਾਲੀਆਂ ਸੀਟਾਂ ਜਿਆਦਾ ਹੋਣ ਕਾਰਨ ਹੱਥ ਪੈਂਦਾ-ਪੈਂਦਾ ਰਹਿ ਜਾਂਦਾ ਪਰ ਮਿਹਨਤੀ ਅਤੇ ਦਿਲ ਦੀ ਸਾਫ ਹੋਣ ਕਰਕੇ ਡੇਢ ਕੁ ਸਾਲ ਬਾਅਦ ਇੱਕ ਸਰਕਾਰੀ ਟੈਸਟ ਦਾ ਨਤੀਜਾ ਸੁਣਦਿਆਂ ਉਸਨੂੰ ਇੱਕ ਨਵੀਂ ਜਿੰਦਗੀ ਆਪਣੇ ਦਿਲ ਦਾ ਬੂਹਾ ਖੜਕਾਉਂਦੀ ਮਿਲੀ ਅਤੇ ਨੌਕਰੀ ਜਦੋਂ ਮਿਲੀ ਤਾਂ ਉਸਨੂੰ ਜਾਪਿਆ ਕਿ ਉਸਦੇ ਦਿਲ ਨੂੰ ਸਦੀਆਂ ਦੀ ਇੱਕ ਉਮੀਦ ਦਾ ਮੁੱਲ ਪਿਆ ਏਹ ਖੁਸੀ ਸਭ ਤੋਂ ਪਹਿਲਾਂ ਉਸਨੇ ਆਪਣੀ ਮਾਂ ਨਾਲ ਸਾਂਝੀ ਕੀਤੀ ਜਿਸਦੀਆਂ ਬੁੱਢੀਆਂ ਅੱਖਾਂ ਵਿੱਚੋਂ ਖੁਸੀ ਦੇ ਹੰਝੂ ਨਹੀਂ ਰੁਕ ਰਹੇ ਸੀ ।ਸਿਲਸਲਾ ਚੱਲਦਾ ਰਿਹਾ ਸਭ ਇਸ ਕਾਮਯਾਬੀ ਤੋਂ ਬਹੁਤ ਖੁਸ ਸੀ,ਆਪਣੀ ਵਰਦੀ ਪ੍ਰੈਸ ਕਰਨ ਲਈ ਜਦੋਂ ਮਨਜੀਤ ਨੇਂ ਪ੍ਰੈਸ ਖ੍ਰੀਦੀ ਤਾਂ ਉਸਨੂੰ ਕਾੱਲੇਜ ਦੇ ਉਹ ਦਿਨ ਯਾਦ ਆ ਰਹੇ ਸਨ ਜਦੋਂ ਉਹ ਇੱਕ ਗੜਬੀ ਵਿੱਚ ਕੋਲੇ ਪਾ ਕੇ ਆਪਣੇ ਕੱਪੜੇ ਪ੍ਰੈਸ ਕਰਿਆ ਕਰਦੀ ਸੀ ।ਇੱਕ ਗਰੀਬ ਕੁੜੀ ਪ੍ਰਤੀ ਸੇਵਾ ਭਾਵਨਾ ਰੱਖਣ ਵਾਲੇ ਫਰਿਸਤੇ ਜਹੇ ਮੁੰਡਿਆਂ ਨੂੰ ਸਮਾਂ ਧੰਨਵਾਦ ਬੋਲ ਰਿਹਾ ਸੀ
Jaspreet Singh Dhaliwal
whatsapp 9814401141
insta👉jas_preet_dhaliwal

Happy women’s day

...
...

ਮਾਪਿਆਂ ਬਿਨਾ ਦੁਨੀਆਂ ਤੇ ਕੋਈ ਸਹਾਰਾ ਨਹੀਂ ਦਿੰਦਾ। ਅੱਜ ਇੱਕ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ। ਇਹ ਘਟਨਾ ਮੇਰੇ ਜਿਲੇ ਦੀ ਹੈ। ਇੱਕ ਦਿਨ ਮਾਂ ਪੁੱਤ ਦਾ ਝਗੜਾ ਹੋ ਗਿਆ। ਪੁੱਤ ਆਪਣੇ ਹੰਕਾਰ ਚ’ ਰਿਹਾ ਤੇ ਆਪਣੀ ਮਾਂ ਨੂੰ ਬੁਲਾਇਆ ਤੱਕ ਨਹੀਂ।।ਥੋੜੇ ਦਿਨ ਬੀਤੇ ਛੋਟੇ ਪੁੱਤ ਨਾਲ ਝਗੜਾ ਹੋ ਗਿਆ ! ਸਿਰਫ ਇਸੇ ਗੱਲ ਤੋਂ ਕਿ ਪੈਨਸ਼ਨ ਤੁੰ ਵੱਡੇ ਲੜਕੇ ਨੂੰ ਦਿੰਦੀ ਤੇ ਰੋਟੀ ਏਥੋਂ ਖਾਣ ਆ ਜਾਂਦੀ। ਮਾਂ ਨੇ ਕਿਹਾ ਚੱਲ ਕੋਈ ਨਾ ਪੁੱਤ ਉਸਦੀ ਹਾਲਤ ਮਾੜੀ ਏ ਵੈਸੇ ਵੀ ਦੋ ਲੜਕੀਆਂ ਉਸਦੀਆਂ ਖਰਚਾ ਬਹੁਤ ਏ ਇਸ ਲਈ ਤੇਰੇ ਵੱਲ ਆ ਗਈ ਹਾਂ। ਮਾਂ ਦੀ ਛੋਟੀ ਨੂੰਹ ਬੋਲ ਪਈ!! ਬੀਬੀ ਸਾਡੇ ਕਿਹੜੇ ਨੋਟ ਲੱਗੇ ਨੇ। ਵੱਡੇ ਵੱਲ ਹੀ ਰਿਹਾ ਕਰ ਮੇਰੇ ਤੋਂ ਨਹੀਂ ਸਿਆਪਾ ਹੁੰਦਾ ਆ ਤੇਰੇ ਕਪੜੇ ਧੋਣ ਦਾ ਰੋਟੀ ਪਕਾਉਣ ਦਾ।
ਪਰ ਧੀਏ ਮੈਂ ਕਦੇ ਕਿਹਾ ਹੀ ਨਹੀਂ ਮੇਰਾ ਇਹ ਕੰਮ ਕਰੋ ਮੈਂ ਕਰ ਲਵਾਂਗੀ ਅਉਖੇ ਸੌਖੇ। ਮਾਂ ਫਿਰ 10 ਕੁ ਦਿਨ ਰਹੀ ਘਰ ਚ। ਇੱਕ ਦਿਨ ਮਾਂ ਨਾਲ ਛੋਟੇ ਪੁੱਤ ਦਾ ਝਗੜਾ ਹੋ ਗਿਆ ਗਲ ਬਹੁਤ ਵੱਧ ਗਈ। ਨੂੰਹ ਨੇ ਬਹੁਤ ਵਾਰ ਕਿਹਾ ਚਲੋ ਕੋਈ ਨੀ ਮਾਂ ਬਜ਼ੁਰਗ ਆ ਛੱਡੋ ਗਲ ਨੂੰ ਹੁਣ। ਪਰ ਉਸਨੇ ਇੱਕ ਨਾ ਮੰਨੀ। ਝਗੜਾ ਬਹੁਤ ਵੱਧ ਗਿਆ ਪੁੱਤ ਕਹਿੰਦਾ ! ਜਾ ਮਰ ਜਾ ਕਿ ਓ ਪਈ ਸਲਫਾਸ !! ਸਾਨੂੰ ਸੁੱਖ ਦਾ ਸਾਹ ਆਵੇ !! ਏਨੀ ਗੱਲ ਬੋਲ ਪੁੱਤ ਕੰਮ ਤੇ ਚੱਲ ਗਿਆ ਤੇ ਨੂੰਹ ਆਪਣੇ ਕੰਮ ਤੇ ਚਲ ਗਈ! ਸ਼ਾਮ ਨੂੰ ਜਦੋਂ ਘਰ ਆਏ ਤਾਂ ਮਾਂ ਕਿਧਰੇ ਨਜਰ ਨਾ ਆਈ ਪਿਛਲੇ ਕਮਰੇ ਚ ਵੇਖਿਆ ਤਾਂ ਉਸਦੀ 5 ਸਾਲ ਦੀ ਪੋਤੀ ਉਸਨੂੰ ਉਠਾ ਰਹੀ ਸੀ ” ਬੀਬੀ ਉਠ ਵੀ ਮੈਨੂੰ ਭੁੱਖ ਲਗੀ ਕੁੱਝ ਖਾਣ ਨੂੰ ਦੇ” ਉਸਦੀ ਪੋਤੀ ਨੇ ਇੱਕ ਕਾਗਜ ਆਪਣੇ ਪਿਓ ਆਉਂਦਿਆਂ ਹੀ ਫੜਾਇਆ ਜਿਸ ਤੇ ਲਿਖਿਆ ਸੀ।
” ਪੁੱਤ ਰੋਜ ਦੇ ਝਗੜੇ ਤੋਂ ਮੈਂ ਤੰਗ ਆ ਗਈ ਸੀ ਤੇਰੀ ਕੋਈ ਖੁਆਇਸ ਨਹੀਂ ਜਿਹੜੀ ਮੈਂ ਪੂਰੀ ਨਾ ਕੀਤੀ ਹੋਵੇ ” ਤੂੰ ਕਿਹਾ ਸੀ ਨਾ ਜਾ ਮਰ ਜਾ ਕੇ ਸਾਨੂੰ ਸੁੱਖ ਦਾ ਸਾਹ ਆਵੇ ” ਇਸ ਲਈ ਅੱਜ ਇਹ ਕਦਮ ਚੁਕਿਆ ਰੋਜ ਦੇ ਝਗੜੇ ਤੋਂ ਦੁਖੀ ਹੋ ਕਿ । ਮੈਨੂੰ ਉਮੀਦ ਏ ਤੁਸੀਂ ਹੁਣ ਅਰਾਮ ਨਾਲ ਰਹਿ ਸਕੋਗੇ ਸੁੱਖ ਦੇ ਸਾਹ ਲੈ ਸਕੋਗੇ।
ਪੁੱਤ ਦੇ ਹੱਥੋਂ ਕਾਗਜ ਦਾ ਟੁਕੜਾ ਡਿੱਗ ਗਿਆ ਅੱਖਾਂ ਚ ਅੱਥਰੂ ਸਨ ਰੋਂਦੇ ਹੋਏ ਨੇ ਆਪਣੀ ਧੀ ਨੂੰ ਗਲ ਨਾਲ ਲਗਾਇਆ ਤੇ, ਮਾਂ ਦੇ ਹੱਥਾਂ ਕੋਲ ਪਈ *ਸਲਫਾਸ* ਦੀ ਵੱਲ ਵੇਖਣ ਲਗ ਪਿਆ ਜਿਹੜੀ ਉਸਦੀ ਮਾਂ ਨੇ ਖਾਦੀ ਸੀ। ਉਸਦੇ ਕੰਨਾਂ ਚ ਅਜੇ ਤੱਕ ਓਹੀ ਬੋਲ ਗੂੰਜ ਰਹੇ ਸਨ “” *ਓ ਪਈ ਸਲਫਾਸ*””
😢😢😢😢😢😢😢😢
*ਦੋਸਤੋ ਕਦੇ ਕਦੇ ਨਿੱਕੇ ਜਿਹੇ ਗੁੱਸੇ ਚ ਬੋਲੇ ਬੋਲ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਹਨ*
ਨਵਨੀਤ ਸਿੰਘ ਜਿਲਾ ਗੁਰਦਸਪੁਰ 9646865500

...
...

ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਣੇ।

ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸ਼ੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ।

ਘਰ ਪ੍ਰਾਹੁਣੇ ਆਉਣੇ ਤਾਂ ਬੈਠਣ ਲਈ ਮੇਜ਼ ਤੇ ਕੁਰਸੀਆਂ ਆਂਢ-ਗਵਾਂਢ ‘ਚੋਂ ਇਕੱਠੀਆਂ ਕਰਨੀਆਂ।

ਬੱਚਿਆਂ ਨੂੰ ਨਵੇਂ ਬੂਟਾਂ ਦਾ ਇੰਨਾ ਚਾਅ ਹੁੰਦਾ ਸੀ ਕਿ ਸੌਣ ਲੱਗੇ ਵੀ ਬੂਟ ਨਾ ਉਤਾਰਣ ਦੀ ਜ਼ਿੱਦ ਕਰਿਆ ਕਰਦੇ ਸਨ।

ਘਰਾਂ, ਪਿੰਡਾਂ, ਖੇਤਾਂ, ਫਸਲਾਂ, ਪਸ਼ੂਆਂ ਨਾਲ਼ ਪਿਆਰ ਹੁੰਦਾ ਸੀ। ਬਾਗਾਂ, ਫੁਲਕਾਰੀਆਂ, ਚਾਦਰਾਂ, ਝੋਲ਼ਿਆਂ, ਮੇਜ਼ਪੋਸ਼ਾਂ ‘ਤੇ ਚਿੜੀਆਂ-ਜਨੌਰਾਂ, ਫੁੱਲਾਂ, ਬੂਟੀਆਂ ਦੀ ਕੀਤੀ ਕਢਾਈ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਅਸੀਂ ਕੁਦਰਤ ਦੇ ਕਿੰਨਾ ਨੇੜੇ ਸਾਂ।

ਘਰ ਪਾਲ਼ੇ ਕੱਟੇ, ਵਹਿੜਕੇ, ਮੱਝ ਨੂੰ ਵੇਚਣ ‘ਤੇ ਹਫ਼ਤਾ-ਹਫ਼ਤਾ ਘਰੋਂ ਰੌਣਕ ਚਲੀ ਜਾਣੀ ਅਤੇ ਉਸਦਾ ਸੁੰਨਾ ਕਿੱਲਾ ਤੇ ਖੁਰਲ਼ੀ ਦੇਖ ਕੇ ਮਨ ਭਰ-ਭਰ ਆਉਣਾ।

ਮਾਸੀ ਜਾਂ ਭੂਆ ਨੇ ਮਿਲਣ ਆਉਣਾ ਤਾਂ ਬੀਬੀ ਹੁਰਾਂ ਦੀਆ ਗੱਲਾਂਂ ਸਾਰੀ-ਸਾਰੀ ਰਾਤ ਨਾ ਮੁੱਕਦੀਆਂ। ਨਾਨਕੇ ਪਿੰਡ ਜਾਣਾ ਤਾਂ ਮਾਮੇ-ਮਾਮੀਆਂ ਨੂੰ ਗੋਡੇ-ਗੋਡੇ ਚਾਅ ਚੜ੍ਹ ਜਾਣਾ ਅਤੇ ਜਦੋਂ ਵਾਪਸ ਪਿੰਡ ਪਰਤਣਾ ਤਾਂ ਕਈ-ਕਈ ਦਿਨ ਦਿਲ ਨਾ ਲੱਗਣਾ। ਐਵੇਂ ਅਵਾਜ਼ਾਰ ਜਿਹੇ ਹੋ ਕੇ ਕੰਧਾਂ-ਕੌਲ਼ਿਆਂ ‘ਚ ਵੱਜੀ ਜਾਣਾ।

ਹੱਥਾਂ ‘ਤੇ ਚੜ੍ਹੀ ਮਹਿੰਦੀ ਦਾ ਗੂੜ੍ਹਾਪਣ ਸੱਸ ਦਾ ਪਿਆਰ ਮਾਪਣ ਦਾ ਪੈਮਾਨਾ ਸੀ। ਜਿਸ ਨਾਰ ਵੱਲ਼ ਚੁੱਲ੍ਹੇ ਦਾ ਧੂੰਆ ਜਾਣਾ ਉਸ ਨੂੰ ਸੱਸ ਦੀ ਪਿਆਰੀ ਕਿਹਾ ਜਾਂਦਾ ਸੀ। ਵੱਡੀਆਂ ਭੈਣਾਂ ਜਾਂ ਭਰਾਵਾਂ ਦੇ ਵਿਆਹ ਦੀ ਛੇ-ਛੇ ਮਹੀਨੇ ਪਹਿਲਾਂ ਉਡੀਕ ਸ਼ੁਰੂ ਹੋ ਜਾਣੀ। ਕਿਸੇ ਯਾਰ-ਬੇਲੀ ਦੀ ਜੁੱਤੀ-ਜਾਮਾ ਮੰਗਕੇ ਰਿਸ਼ਤੇਦਾਰੀ ‘ਚ ਵਿਆਹ ਦੇਖ ਲਿਆ ਜਾਂਦਾ ਸੀ। ਸ਼ਾਮੀਂ ਇਕੱਠੇ ਹੋ ਕੇ ਬੇਬੇ ਦੇ ਦੁਆਲ਼ੇ ਡੇਰੇ ਲਾਉਣੇ, ਉਹਦੀਆਂ ਗੱਲਾਂ ਨੇ ਸਭ ਭੀਮਸੇਨ, ਹਨੂੰਮਾਨ, ਪੂਰਨ ਭਗਤ, ਅਲਾਦੀਨ ਵਰਗੇ ਰੂਪਮਾਨ ਕਰ ਦੇਣੇ।

ਧੀ-ਪੁੱਤ ਦਾ ਐਬ, ਖਾਮੀ ਦੱਸਣ ‘ਤੇ ਲੋਕ ਗੁੱਸਾ ਨਹੀਂ ਕਰਦੇ ਸਨ। ਜਵਾਕ ਆਂਢ-ਗਵਾਂਢ ‘ਚ ਪਿਉ ਤੋਂ ਛੋਟੇ ਨੂੰ ਚਾਚਾ ਅਤੇ ਵੱਡੇ ਨੂੰ ਤਾਇਆ ਆਖ ਬੁਲਾਉਂਦੇ ਸਨ ਅਤੇ ਬਜ਼ੁਰਗ ਨੂੰ ਬਾਬਾ ਕਿਹਾ ਕਰਦੇ ਸਨ।

ਸਬਰ-ਸੰਤੋਖ ਦਾ ਹੋਣਾ ਉਦੋਂ ਸੁਭਾਵਿਕ ਸੀ। ਚੱਕੀ ਦਾ ਪੁੜ ਚੱਲਦਾ, ਲੱਪ-ਲੱਪ ਕਰਕੇ ਆਟੇ ਦੀ ਬੋਰੀ ਪੀਹ ਹੁੰਦੀ ਸੀ। ਇੱਕ-ਇੱਕ ਧਾਰ ਨਾਲ਼ ਦੁੱਧ ਦੀ ਬਾਲਟੀ ਭਰੀ ਜਾਂਦੀ ਸੀ। ਫੂਕਾਂ ਮਾਰ-ਮਾਰਕੇ ਚੁੱਲ੍ਹਿਆਂ ‘ਚ ਅੱਗ ਬਾਲਣੀ ਪੈਂਦੀ ਸੀ। ਸਾਗ ਦੁਪਹਿਰੇ ਧਰਿਆ ਜਾਂਦਾ ਸੀ, ਬਣਨ ‘ਤੇ ਸਾਰੀ ਦਿਹਾੜੀ ਟੱਪ ਜਾਣੀ ਫਿਰ ਜਾ ਕੇ ਰਾਤ ਨੂੰ ਕਿਤੇ ਰੋਟੀ ਖਾਣ ਜੋਗੇ ਹੋਣਾ। ਪੈਦਲ ਚੱਲਕੇ ਕੋਹਾਂ ਦੀਆਂ ਵਾਟਾਂ ਮੁਕਾਈਆਂ ਜਾਂਦੀਆਂ ਸਨ। ਹੱਥੀਂ ਪੱਠੇ ਕੁਤਰਣੇ, ਬਲਦਾਂ ਪਿੱਛੇ ਹਲ਼ ਜੋੜਕੇ ਕਿੱਲਿਆਂ ਦੇ ਕਿੱਲੇ ਵਾਹ ਦੇਣੇ।

ਖੇਸ, ਦਰੀਆਂ ਬੁਣਨ ‘ਤੇ ਕਈ ਦਿਨ ਲੱਗ ਜਾਂਦੇ ਸਨ। ਮੰਜਾ ਬੁਣਨਾ ਤਾਂ ਮੇਲਾ ਲੱਗ ਜਾਂਦਾ ਸੀ। ਖੇਸਾਂ ਦੇ ਬੰਬਲ ਵੱਟਣੇ ਅਤੇ ਖੋਆ ਮਾਰਨਾ ਲੰਬਾ ਸਮਾਂ ਲੈ ਲੈਂਦਾ ਸੀ।

ਚਿੱਠੀ ਲਿਖਣ ਵਾਲ਼ੇ ਦਿਨ ਤੋਂ ਜਵਾਬ ਦੀ ਉਡੀਕ ਸ਼ੁਰੂ ਹੋ ਜਾਣੀ। ਮਹੀਨੇ ਬਾਅਦ ਬਾਰ ‘ਚ ਡਾਕੀਏ ਦੇ ਸੈਕਲ ਦੀ ਟੱਲੀ ਵੱਜਣੀ, ਚਾਅ ਸਾਂਭਿਆ ਨਾ ਜਾਣਾ। ਚਿੱਠੀ ਕਈ-ਕਈ ਵਾਰ ਪੜ੍ਹਣੀ, ਹਰ ਵਾਰ ਪੜ੍ਹਦਿਆਂ ਲਿਖਣ ਵਾਲ਼ੇ ਨਾਲ਼ ਮਿਲਣੀ ਹੋਈ ਮਹਿਸੂਸ ਹੋਣੀ।

ਕੋਈ ਵੀ ਕਾਹਲ ਨਹੀਂ ਸੀ। ਸਾਦਗੀ ਸੀ, ਰਿਸ਼ਤਿਆਂ-ਨਾਤਿਆਂ ਦੀ ਕਦਰ ਸੀ।

ਪਿੰਡਾਂ ਵਿੱਚ ਰਾਜਨੀਤੀ ਨਹੀਂ ਵੜੀ ਸੀ। ਧਰਮ ਤੇ ਦਾਨ-ਪੁੰਨ ਦਿਖਾਵਾ ਨਹੀਂ ਸੀ। ਸੈਕੂਲਰਤਾ ਅਤੇ ਸਾਂਝੀਵਾਲਤਾ ਦਾ ਬੋਲ-ਬਾਲਾ ਸੀ।

ਜ਼ਿੰਦਗੀ ਨੂੰ ਅਜੇ ਬਜ਼ਾਰ ਨੇ ਆਪਣੀ ਚਪੇਟ ਵਿੱਚ ਨਹੀਂ ਲਿਆ ਸੀ।

ਲੱਗਦਾ ਏ ਤਕਨੀਕ ਅਤੇ ਆਧੁਨਿਕਤਾ ਨੇ ਸਾਡੇ ‘ਚ ਉਡੀਕ ਦਾ ਮਾਦਾ ਮਾਰ ਮੁਕਾਇਆ ਹੈ।

ਬਲਜੀਤ ਖ਼ਾਨ…

...
...

ਦਿੜਬੇ ਵੱਲ ਨੂੰ ਜਾਂਦੀ ਟਰਾਲੀ ਤੇ ਖੌਰੂ ਪਾਉਂਦੀ ਪੰਜਾਬ ਦੀ ਜੁਆਨੀ..
ਸਿੱਧੂ ਮੂਸੇ ਵਾਲੇ ਦਾ ਗੀਤ..”ਅਸੀਂ ਅੰਡਰ-ਗਰਾਉਂਡ ਬੰਦੇ..ਉੱਪਰ ਤੱਕ ਮਾਰਾਂ ਨੇ..ਅਸੀਂ ਅੱਜ ਦੇ ਰਾਜੇ ਹਾਂ ਸਾਨੂੰ ਕੱਲ ਦਾ ਪਤਾ ਨਹੀਂ..ਡਾਲਰਾਂ ਵਾੰਗੂ ਨੀ ਨਾਮ ਸਾਡਾ ਚੱਲਦਾ..”

ਗੈਂਗਸਟਰ “ਸੁੱਖਾ-ਕਾਹਲਵਾਂ” ਤੇ ਬਣੀ ਫਿਲਮ ਦਾ ਸੀਨ..
ਉਸਦੀ ਕਾਰ ਕਿਸੇ ਹੋਰ ਦੀ ਨਾਲ ਖਹਿ ਜਾਂਦੀ ਹੈ..ਉਹ ਬਾਹਰ ਆਉਂਦਾ ਤੇ ਉਸਨੂੰ ਗਲੀ ਮਾਰ ਦਿੰਦਾ ਏ!
ਘਰ ਦਿਆਂ ਇਤਰਾਜ ਕੀਤਾ ਕੇ ਇਹ ਸੀਨ ਗਲਤ ਪਾਇਆ..ਗੋਲੀ ਨਹੀਂ ਸੀ ਮਾਰੀ ਸਿਰਫ ਵੱਢ-ਟੁੱਕ ਹੀ ਕੀਤੀ ਸੀ..!

ਅੱਜ ਦੇ ਹਾਲਾਤ ਵੇਖ ਬਾਨਵੇਂ-ਤ੍ਰੇਆਨਵੇਂ ਵੇਲੇ ਪਟਿਆਲੇ ਸ਼ਹਿਰ ਵਿਚ ਰਹਿੰਦਾ ਕੌਮ ਦਾ ਇੱਕ ਬੱਬਰ ਸ਼ੇਰ ਚੇਤੇ ਆ ਗਿਆ..
ਦੱਸਦੇ ਇੱਕ ਵਾਰ ਇੱਕ ਪਾਰਕ ਵਿਚ ਸੈਰ ਕਰਦਿਆਂ ਨਾਲ ਫੜਿਆ ਕੁੱਤਾ ਅਗਿਓਂ ਆਉਂਦੇ ਇੱਕ ਸਰਦਾਰ ਜੀ ਨੂੰ ਪੈ ਨਿੱਕਲਿਆ..ਬੜਾ ਮੰਦਾ ਚੰਗਾ ਬੋਲੇ..ਲਾਹਨਤਾਂ ਪਾਈਆਂ..ਪਰ ਅੱਗੋਂ ਚੁੱਪ ਚਾਪ ਸੁਣਦਾ ਰਿਹਾ..ਫੇਰ ਮੁਆਫੀ ਮੰਗ ਅਗਾਂਹ ਨੂੰ ਤੁਰ ਪਿਆ!

ਵਡੇ ਨਿਸ਼ਾਨਿਆਂ ਵਾਲੇ ਨਿੱਕੀਆਂ ਝੜਪਾਂ ਵਿਚ ਨਹੀਂ ਉਲਝਿਆ ਕਰਦੇ..

ਇੱਕ ਦਾਨਿਸ਼ਵਰ ਆਖਦਾ ਏ ਕੇ ਜੇ ਕਿਸੇ ਕੌਮ ਦਾ ਭਵਿੱਖ ਜਾਣਨਾ ਚਹੁੰਦੇ ਹੋ ਤਾਂ ਮੈਨੂੰ ਨੌਜੁਆਨੀ ਵੱਲੋਂ ਗਾਏ ਗੀਤ ਸੁਣਾ ਦਿਓ..ਮੈਂ ਤੁਹਾਨੂੰ ਓਹਨਾ ਦਾ ਭਵਿੱਖ ਦੱਸ ਦੇਵਾਂਗਾ!

ਅੱਜ ਜੁਆਨੀ ਦੇ ਦਿਮਾਗਾਂ ਵਿਚ ਇਹ ਗੱਲ ਪਾ ਦਿੱਤੀ ਗਈ ਏ ਕੇ ਰਾਜਿਆਂ ਵਾਲੀ ਵਕਤੀ ਤੌਰ ਤੇ ਲਈ ਗਈ ਫੀਲਿੰਗ ਹੀ ਸਭ ਕੁਝ ਹੈ..ਜੋ ਕੋਲ ਹੈ ਬੱਸ ਮੁਕਾ ਦਿਓ..ਕੱਲ ਦੀ ਕੱਲ ਨਾਲ ਵੇਖੀ ਜਾਊ..ਖਾਓ ਪੀਓ ਲਵੋ ਅਨੰਦ..ਢੱਠੇ ਵਿਚ ਜਾਵੇ ਪਰਮਾ ਨੰਦ!

ਜੁਆਨੀ ਨੂੰ ਸਧਾਰਨ ਜਿਹੀ ਗੱਡੀ,ਕੱਪੜੇ ਅਤੇ ਰਹਿਣ ਸਹਿਣ ਪ੍ਰਵਾਨ ਨਹੀਂ..
ਬਰੈਂਡਿਡ ਕੱਪੜੇ..ਵੰਨ ਸੁਵੰਨੇ ਸੂਟ..ਲਿਸ਼ਕ ਮਾਰਦੀਆਂ ਜੁੱਤੀਆਂ..ਲੂਸ਼ ਲੂਸ਼ ਕਰਦੇ ਕੋਟ ਪੈਂਟ..ਪੈਸੇ ਧੇਲੇ ਦੀ ਨੁਮਾਇਸ਼..ਮੁਕਾਬਲੇਬਾਜੀ..ਬਸ ਇਹੋ ਸਭ ਕੁਝ ਨੂੰ ਜਿੰਦਗੀ ਦੀਆਂ ਕਦਰਾਂ ਕੀਮਤਾਂ ਬਣਾ ਕੇ ਪੇਸ਼ ਕਰ ਦਿੱਤਾ ਗਿਆ!
ਜੰਮਣ ਵਾਲਿਆਂ ਦੀਆਂ ਰਗਾਂ ਵਿਚ ਅੰਗੂਠ ਦੇ ਕੇ ਈਨਾਂ ਮਨਵਾਈਆਂ ਜਾਂਦੀਆਂ..
ਹਮ ਦੋ ਹਮਾਰਾ ਇੱਕ ਵਾਲੀ ਸਾਜਿਸ਼..ਫੇਰ ਸਰਫ਼ੇ ਦੀ ਔਲਾਦ ਗੱਡੀ ਥੱਲੇ ਆਉਣ ਦੇ ਡਰਾਵੇ ਦਿੰਦੀ ਏ..

ਅਸੀਂ ਐਨ.ਆਰ.ਆਈ..ਸੱਤ ਸਮੁੰਦਰੋਂ ਪਾਰ ਤੋਂ ਸੋਸ਼ਲ ਮੀਡਿਆ ਤੇ ਆਪਣੇ ਡਾਲਰਾਂ ਅਤੇ ਪੈਸੇ ਧੇਲੇ ਦੀ ਭੱਦੀ ਨੁਮਾਇਸ਼ ਕਰ ਅਸਲ ਵਿਚ ਇਹ ਸੁਨੇਹਾ ਦੇ ਰਹੇ ਹੁੰਦੇ ਹਾਂ ਕੇ ਪੰਜਾਬ ਬੈਠੇ ਲੋਕੋ ਤੁਸੀਂ ਜਿੰਨੀ ਮਰਜੀ ਵਧੀਆਂ ਰੋਟੀ ਖਾਂਦੇ ਹੋ ਪਰ ਕਿਓੰਕੇ ਬਾਹਰ ਨਹੀਂ ਆ ਸਕੇ ਇਸ ਲਈ ਤੁਸੀਂ ਘਟੀਆ ਹੋ..ਤੁਹਾਡੀ ਜਿੰਦਗੀ ਵਿਚ ਵੱਡੀ ਕਮੀਂ ਹੈ..!

ਹਾਕਮ ਖੁਸ਼ ਨੇ..ਮਸਤ ਨੇ..ਖਾਲੀ ਖਜਾਨੇ ਦਾ ਵਾਸਤਾ ਦੇ ਕੇ ਢੰਗ ਟਪਾਈ ਜਾਂਦੇ..
ਪਤਾ ਏ ਸ਼ਰਾਬਾਂ ਦੇ ਕੇ ਸੱਤਾ ਤੇ ਹਾਸਿਲ ਕਰ ਹੀ ਲੈਣੀ ਏ..ਕੀ ਲੋੜ ਏ ਸਕੂਲ ਖੋਲਣ ਦੀ..ਪੜ ਲਿਖ ਗਏ ਤਾਂ ਸਵਾਲ ਪੁੱਛਣਗੇ..ਫੇਰ ਨੌਕਰੀਆਂ ਮੰਗਣਗੇ..ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ..!
ਇਹਨਾਂ ਨੂੰ ਮੁਫ਼ਤ ਵਿਚ ਦਿੱਤੇ ਜਾਂਦੇ ਫੋਨ ਡਾਟੇ ਵਿਚ ਉਲਝਾਈ ਰੱਖੋ..

ਦਰਬਾਰ ਸਾਹਿਬ ਕੰਪਲੈਕਸ ਵਿਚ ਟਿੱਕ-ਟੌਕ ਬਣਾਉਂਦੀਆਂ ਮੁਟਿਆਰਾਂ ਅਤੇ ਇਸ਼ਨਾਨ ਕਰਦੇ ਵਕਤ ਡੌਲੇ ਵਿਖਾਉਂਦੇ ਹੋਏ ਜੁਆਨ..

ਕਿਸੇ ਦਾ ਕੋਈ ਕਸੂਰ ਨਹੀਂ..ਕਸੂਰ ਆਪਣਾ ਏ..
ਅਸੀ ਓਹਨਾ ਨੂੰ ਰੱਤ ਭਿੱਜੇ ਕੰਮਪਲੈਕਸ ਦੀਆਂ ਗਾਥਾਵਾਂ ਸੁਣਾਉਣੀਆਂ ਬੰਦ ਕਰ ਦਿੱਤੀਆਂ..
ਲੋੜ ਸੀ ਕੇ ਸ਼੍ਰੋਮਣੀ ਕਮੇਟੀ ਦੇ ਪੰਜ ਸੱਤ ਸਿੰਘ..ਹਰ ਵੇਲੇ ਤਿਆਰ..ਆਉਂਦੇ ਨੌਜੁਆਨਾਂ ਨੂੰ ਘੇਰ ਘੇਰ ਕੇ ਅਜਾਇਬ ਘਰ ਲੈ ਕੇ ਜਾਂਦੇ..ਕੰਪਲੈਕਸ ਦੀ ਰਾਖੀ ਲਈ ਹੱਸ ਹੱਸ ਜਾਨਾ ਵਾਰ ਗਿਆਂ ਬਾਰੇ ਦੱਸਿਆ ਜਾਂਦਾ..
ਪਰ ਹਾਲਾਤ ਇਥੋਂ ਤੱਕ ਵਿਗਾੜ ਦਿਤੇ ਕੇ ਕਿਸੇ ਮੂੰਹ ਮੱਥੇ ਲੱਗਦੀ ਨੂੰ ਭੇਜੀ ਸੈਲਫੀ ਜਦੋਂ ਦਰਕਿਨਾਰ ਕਰ ਦਿੱਤੀ ਜਾਂਦੀ ਏ ਤਾਂ ਇਸੇ ਨੂੰ ਆਪਣੀ ਹਾਰ ਮੰਨ ਤੇਜਾਬ ਨਾਲ ਉਸਦਾ ਮੂੰਹ ਲੂਹ ਦਿੱਤਾ ਜਾਂਦੇ..!

ਅੱਖੀਂ ਵੇਖੀ ਗੱਲ ਏ..
ਵੱਡੀ ਜੰਗ ਦੇ ਜੁਗੰਜੂ..ਭਾਵੇਂ ਥੋੜੀ ਗਿਣਤੀ ਵਿਚ ਹੀ ਰਹਿ ਗਏ ਸਨ..ਬੱਸਾਂ ਵਿਚ ਸਫ਼ਰ ਕਰਦੇ ਹੋਏ ਕੰਡਕਟਰ ਨੂੰ ਵਾਜ ਮਾਰ ਟਿਕਟ ਮੁੱਲ ਲਿਆ ਕਰਦੇ ਸਨ..
ਸੜਕ ਤੇ ਤੁਰੀਆਂ ਜਾਂਦੀਆਂ ਦੇ ਸਿਰਾਂ ਦੀਆਂ ਚੁੰਨੀਆਂ ਦੀ ਰਾਖੀ ਕਰਦੇ ਸਨ..
ਕੰਵਲ ਆਖਿਆ ਕਰਦਾ ਸੀ ਕੇ ਜੁਆਨੋਂ ਵੱਡੀ ਜੰਗ ਜਿੱਤਣ ਲਈ ਜੇ ਕਦੀ ਨਿੱਕੀ-ਮੋਟੀ ਹਾਰ ਸਹਿਣੀ ਵੀ ਪੈ ਜਾਵੇ ਤਾਂ ਕੋਈ ਗੱਲ ਨਹੀਂ..ਗਲਤੀ ਹੋ ਜਾਵੇ ਤਾਂ ਮੁਆਫੀ ਮੰਗਣੀ ਮਾੜੀ ਗੱਲ ਨਹੀਂ..!

ਦੋ ਤਿੰਨ ਦਿਨ ਪਹਿਲਾ ਦੀ ਖਬਰ..
ਤਿੰਨ ਕਿੱਲਿਆਂ ਵਾਲੇ ਜੱਟ ਨੇ ਕਿਸ਼ਤਾਂ ਤੇ ਟਰੈਕਟਰ ਕਢਵਾ ਲਿਆ..
ਕਿਸ਼ਤਾਂ ਟੁੱਟਣ ਤੇ ਏਜੰਸੀ ਵਾਲੇ ਘਰੇ ਖਲੋਤਾ ਵਾਪਿਸ ਲੈ ਗਏ..ਟਰੈਕਟਰ ਦੀ ਸਾਂਭ-ਸੰਭਾਲ ਕਰਦਾ ਸੋਲਾਂ ਸਤਾਰਾਂ ਸਾਲ ਦਾ ਗਬਰੇਟ ਕੀਟ-ਨਾਸਿਕ ਦਵਾਈ ਪੀ ਕੇ ਮਰ ਗਿਆ!
ਇਥੋਂ ਤੱਕ ਨਿਘਾਰ ਆ ਗਿਆ ਏ ਸਾਡੀ ਸੋਚ ਦਾ..!

ਦੱਸਦੇ ਜਦੋਂ ਦੱਖਣੀ ਅਮਰੀਕਾ ਵਿਚ ਸਰਕਾਰੀ ਜ਼ੁਲਮਾਂ ਖਿਲਾਫ ਮੁਹਿੰਮ ਦਾ ਚੋਟੀ ਦਾ ਬਾਗੀ ਚੀ.ਗੁਵੇਰਾ ਫੜਿਆ ਗਿਆ ਤਾਂ ਲੋਕ ਉਸਦੀ ਸੂਹ ਦੇਣ ਵਾਲੇ ਆਜੜੀ ਨੂੰ ਪੁੱਛਣ ਲੱਗੇ ਕੇ ਮੁਖਬਰੀ ਕਿਓਂ ਕੀਤੀ?
ਅੱਗੋਂ ਆਖਣ ਲੱਗਾ ਕੇ ਜਦੋਂ ਇਹ ਬਾਗੀ ਗੋਲੀਆਂ ਚਲਾਇਆ ਕਰਦਾ ਸੀ ਤਾਂ ਖੜਾਕ ਨਾਲ ਮੇਰੀਆਂ ਭੇਡਾਂ ਡਰ ਜਾਇਆ ਕਰਦੀਆਂ ਸਨ!

ਕੁਝ ਦਿਨ ਪਹਿਲਾਂ ਹੀ ਚੜਤ ਵੇਲੇ ਦੇ ਇੱਕ ਸਿੰਘ ਨਾਲ ਗੱਲ ਹੋ ਰਹੀ ਸੀ..
ਕਹਿੰਦਾ ਉਸ ਵੇਲੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਕਈਆਂ ਦੀਆਂ ਦਾਜ ਖਾਤਿਰ ਛੱਡ ਦਿੱਤੀਆਂ ਘਰੇ ਵਸਾਈਆਂ..
ਅੱਜ ਆਪਣੀ ਵਿਆਹੁਣ ਦੀ ਵਾਰੀ ਆਈ ਤਾਂ ਤਿੰਨ ਥਾਵਾਂ ਤੋਂ ਭਾਨੀ ਵੱਜ ਗਈ..ਅਖ਼ੇ ਕੁੜੀ ਦਾ ਪਿਓ ਅੱਤਵਾਦੀ ਹੁੰਦਾ ਸੀ..!

ਮਗਰੋਂ ਉਸਤੋਂ ਅੱਗੋਂ ਗੱਲ ਨਾ ਹੋ ਸਕੀ..

ਮੈਂਨੂੰ ਲੱਗਾ ਜਿੱਦਾਂ ਪਦਾਰਥਵਾਦ ਦੀ ਹਨੇਰੀ ਦਾ ਝੰਬਿਆ ਹੋਇਆ ਆਖ ਰਿਹਾ ਹੋਵੇ..”ਚੱਲ ਬੁੱਲ੍ਹਿਆ ਚੱਲ ਮੀਂਹ ਵਰਦੇ ਵਿਚ ਆਪਾਂ ਰੱਜਕੇ ਰੋਈਏ..ਅੱਥਰੂ-ਕਣੀਆਂ ਇੱਕ ਮਿੱਕ ਹੋਵਣ ਏਦਾਂ ਪੀੜ ਲਕੋਈਏ…”

ਹਰਪ੍ਰੀਤ ਸਿੰਘ ਜਵੰਦਾ

...
...

1983 ‘ਚ ਕੈਨੇਡਾ ਤੋਂ ਪੰਜਾਬ ਘੁੰਮਣ ਗਏ ਇੱਕ ਬੰਦੇ ਨੇ ਕੁਝ ਸਾਲ ਪਹਿਲਾਂ ਸੰਤਾਂ ਬਾਰੇ ਗੱਲਾਂ ਕਰਦਿਆਂ ਦੱਸਿਆ ਕਿ ਸਾਰੇ ਪੰਜਾਬੀਆਂ ਵਾਂਗ ਉਹ ਵੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਚਲਾ ਗਿਆ।

ਲੰਗਰ ਹਾਲ ‘ਚ ਲੰਗਰ ਛਕਣ ਲੱਗੇ ਤਾਂ ਦੇਖਿਆ ਕਿ ਉਸਦੇ ਐਨ ਸਾਹਮਣੇ ਪੰਗਤ ‘ਚ ਸੰਤ ਜਰਨੈਲ ਸਿੰਘ ਤੇ ਜਥਾ ਵੀ ਲੰਗਰ ਛਕੇ। ਕਹਿੰਦਾ ਮੈਂ ਕਦੇ ਚੋਰ ਅੱਖ ਨਾਲ, ਕਦੇ ਸੈਂਤਕੀ, ਸੰਤ ਜੀ ਦੇ ਚਿਹਰੇ ਵੱਲ ਦੇਖੀ ਜਾਵਾਂ।

ਲੰਗਰ ਛਕਦਿਆਂ ਮੇਰੀ ਹੋਰ ਪ੍ਰਸ਼ਾਦਾ ਛਕਣ ਦੀ ਇੱਛਾ ਹੋਈ। ਧੌਣ ਘੁਮਾਉਣੀ ਸ਼ੁਰੂ ਕੀਤੀ ਤਾਂ ਪ੍ਰਸ਼ਾਦਾ ਵਰਤਾਉਣ ਵਾਲੇ ਵਰਤਾਵੇ ਨਾ ਦਿਸੇ। ਮਿੰਟ ਕੁ ਇੱਦਾਂ ਹੀ ਲੰਘ ਗਿਆ। ਜਦ ਨੂੰ ਸੰਤ ਜੀ ਦੀ ਆਵਾਜ਼ ਕੰਨੀਂ ਪਈ; ਕਹਿੰਦੇ ਸਿੰਘਾ ਆਹ ਫੜ੍ਹ ਪ੍ਰਸ਼ਾਦਾ। ਉਹ ਆਪਣੀ ਪੱਤਲ (ਪੱਤੇ ਦੀ ਪਲੇਟ, ਉਦੋਂ ਥਾਲ ਬਹੁਤ ਘੱਟ ਹੁੰਦੇ ਸਨ) ਤੋਂ ਆਪਣਾ ਪ੍ਰਸ਼ਾਦਾ ਮੈਨੂੰ ਫੜਾ ਰਹੇ ਸਨ।

ਕਹਿੰਦਾ ਮੈਂ ਘਬਰਾ ਜਿਹਾ ਗਿਆ, ਸਿਰੋਂ ਮੋਨਾ ਸੀ, ਚਿੱਟਾ ਰੁਮਾਲ ਬੰਨ੍ਹਿਆ ਹੋਇਆ ਸੀ, ਮੂੰਹ ਸ਼ੇਵ ਕੀਤਾ ਹੋਇਆ ਸੀ, ਸੰਗ ਜਿਹੀ ਆ ਗਈ ਤੇ ਕਿਹਾ; ਨਹੀਂ ਜੀ ਤੁਸੀਂ ਛਕੋ।

ਕਹਿੰਦੇ ਕੋਈ ਨਾ ਭਾਈ ਲੈ ਲਾ, ਜਦ ਤੱਕ ਵਰਤਾਵੇ ਸਿੰਘ ਨੇ ਆ ਜਾਣਾ।

ਕਹਿੰਦਾ ਮੇਰੇ ਮੂੰਹੋਂ ਨਿਕਲ ਗਿਆ; ਜੀ ਮੈਂ ਮੋਨਾ ਆਂ, ਤੁਹਾਡੇ ਹੱਥ ਜੂਠੇ ਹੋ ਜਾਣੇ। ਤੁਸੀਂ ਮਹਾਂਪੁਰਖ ਹੋ, ਤੁਸੀਂ ਛਕੋ।

ਕਹਿੰਦਾ ਸੰਤ ਜੀ ਨੇ ਪ੍ਰਸ਼ਾਦਾ ਮੇਰੇ ਹੱਥ ਫੜਾਉਂਦਿਆਂ ਹੱਸ ਕੇ ਕਿਹਾ ਸਿੰਘਾ ਆਪਾਂ ਸਾਰੇ ਕਲਗ਼ੀਧਰ ਦੇ ਪੱੁਤ ਆਂ, ਜੂਠ-ਸੁੱਚਮ ਦਾ ਕੀ ਕੰਮ! ਨਾਲੇ ਜੇ ਵਾਲ ਕਟਾਉਣ ਕਾਰਨ ਤੈਨੂੰ ਏਨਾ ਹੀ ਘਟਾਅ ਮਹਿਸੂਸ ਹੋ ਰਿਹਾ ਤਾਂ ਵਾਲ ਕਟਾਉਣੇ ਛੱਡ ਦੇ, ਆਪੇ ਰੱਖੇ ਜਾਣਗੇ, ਮੇਰਾ ਗੁਰਭਾਈ ਬਣਜਾ।

ਬੰਦਾ ਕਹਿੰਦਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸ਼ਾਦ ਨਾਲ ਮਿਲਿਆ ਸਿਰੋਪਾ ਮੈਂ ਸਿਰ ‘ਤੇ ਬੰਨ੍ਹ ਕੇ ਹੀ ਪਿੰਡ ਆਇਆ ਤੇ ਮੁੜ ਕਦੇ ਵਾਲ ਨੀ ਕਟਾਏ।

ਇਹੋ ਜਿਹਾ ਸੀ ਸੰਤ ਜੀ ਦਾ ਸਿੱਖੀ ਪ੍ਰਚਾਰ, ਜਿਸ ਸਦਕਾ ਪੰਜਾਬ ‘ਚ ਓਸ ਵੇਲੇ ਦਸਤਾਰਾਂ/ਦਾੜ੍ਹੀਆਂ ਦੀ ਭਰਮਾਰ ਹੋ ਗਈ ਸੀ।
ਕਾਪੀ

...
...

ਜਰੂਰ ਪੜਿਓ
ਇੱਕ ਇਨਸਾਨ ਸੰਘਣੇ ਜੰਗਲ ਵਿੱਚ ਭੱਜਾ ਜਾ ਰਿਹਾ ਸੀ ਰਾਤ ਕਾਫੀ ਹੋ ਚੁੱਕੀ ਸੀ ਹਨੇਰੇ ਵਿੱਚ ਖੂਹ ਉਸ ਨੂੰ ਦੀਖਿਆ ਨਹੀਂ ਤੇ ਓ ਉਸ ਵਿੱਚ ਡਿੱਗ ਪਿਆ ਡਿੱਗਦੇ ਡਿੱਗਦੇ ਖੂਹ ਦੇ ਲਾਗੇ ਪਿੱਪਲ ਦੀ ਇੱਕ ਟਾਹਣੀ ਲਮਕ ਰਹੀ ਸੀ ਉ ਉਸਦੇ ਹੱਥ ਆ ਗਈ ਜਦੋ ਉਸ ਨੇ ਥੱਲੇ ਦੇਖਿਆ ਤਾਂ ਚਾਰ ਅਜਗਰ ਮੂੰਹ ਖੋਲ ਉਸ ਵਲ ਦੇਖ ਰਿਹੇ ਸੀ ਜਿਸ ਟਾਹਣੀ ਨੂੰ ਉਸਨੇ ਫੜਿਆ ਹੋਇਆ ਸੀ ਉਸਨੂੰ ਦੋ ਚੂਹੇ ਕੁਤਰ ਰਿਹੇ ਸੀ ਇਨੀ ਦੇਰ ਨੂੰ ਇੱਕ ਹਾਥੀ ਆਇਆ ਤੇ ਜੋਰ ਜੋਰ ਨਾਲ ਪਿੱਪਲ ਨੂੰ ਹਿਲੋਨ ਲੱਗ ਪਿਆ ਇਨਸਾਨ ਘਬਰਾ ਗਿਆ ਤੇ ਰੱਬ ਨੂੰ ਯਾਦ ਕਰਨ ਲੱਗ ਪਿਆ ਰੱਬਾ ਹੁਣ ਕੀ ਹੋਵੇਗਾ ਉਸੇ ਦਰੱਖਤ ਉਤੇ ਮਧੂ ਮੱਖੀਆਂ ਦਾ ਛੱਜਾ ਲੱਗਾ ਸੀ ਹਾਥੀ ਦਾ ਪਿੱਪਲ ਨੂੰ ਹਿਲੋਉਨ ਨਾਲ ਮਧੂ ਮੱਖੀਆਂ ਉਡਣ ਲੱਗ ਪਈਆ ਤੇ ਸ਼ਹਿਦ ਦੀਆਂ ਬੂੰਦਾ ਥੱਲੇ ਡਿੱਗਣ ਲੱਗ ਪਈਆ ਇੱਕ ਬੂੰਦ ਉਸ ਇਨਸਾਨ ਦੇ ਬੁੱਲਾ ਤੇ ਆ ਡਿੱਗੀ ਉਸਨੇ ਪਿਆਸ ਨਾਲ ਸੁੱਕੀ ਜੀਭ ਬੁੱਲਾ ਉਤੇ ਫੇਰੀ ਉਸਨੂੰ ਬੁਹਤ ਮਜਾ ਆਇਆ ਕੁਜ ਸਮੇ ਬਾਅਦ ਫਿਰ ਇਕ ਸ਼ਹਿਦ ਦੀ ਬੂੰਦ ਉਸਦੇ ਮੂੰਹ ਵਿਚ ਡਿੱਗੀ ਹੁਣ ਉ ਇਨਾ ਮਸਤ ਹੋ ਗਿਆ ਕਿ ਆਪਣੀਆਂ ਮੁਸ਼ਕਿਲਾਂ ਨੂੰ ਭੁੱਲ ਗਿਆ ਉਸੇ ਸਮੇਂ ਜੰਗਲ ਵਿੱਚੋ ਦੀ ਇਕ ਦੇਵਤਾ ਆਪਣੇ ਵਾਹਣ ਤੋਂ ਲੱਗ ਰਿਹੇ ਸੀ ਉਹਨਾਂ ਨੇ ਉਸ ਇਨਸਾਨ ਦੇ ਕੋਲ ਜਾ ਕੇ ਕਿਹਾ ਮੈਂ ਤੈਨੂੰ ਬਚਾ ਲਿਦਾ ਤੂੰ ਮੇਰਾ ਹੱਥ ਫੜ ਲਾ ਉਸ ਇਨਸਾਨ ਨੇ ਕਿਹਾ ਇਕ ਬੂੰਦ ਹੋਰ ਚਟ ਲੈਣ ਦੋ ਫਿਰ ਤੁਹਾਡੇ ਨਾਲ ਚਲਦਾ ਇਕ ਬੂੰਦ ਇਕ ਬੂੰਦ ਇਕ ਬੂੰਦ ਕਰਦਾ ਕਿੰਨਾ ਸਮਾਂ ਇਦਾ ਹੀ ਕਰਦਾ ਰਿਹਾ ਦੇਵਤੇ ਨੇ ਜਦ ਉਸ ਨੂੰ ਇਦਾ ਕਰਦਿਆਂ ਦੇਖਿਆ ਤਾਂ ਉਹ ਉਥੋਂ ਚਲੇ ਗਿਆ
ਦੋਸਤੋ ਉ ਜਿਸ ਜੰਗਲ ਵਿੱਚ ਰਿਹ ਰਿਹਾ ਸੀ

ਓ ਜੰਗਲ ਸੀ ,,,, ਦੁਨੀਆ
ਹਨੇਰਾ ਸੀ ,,,,,, ਨਾ ਸਮਝ
ਪਿੱਪਲ ਦੀ ਟਾਹਣੀ ਸੀ ,,,,,, ਉਮਰ
ਦਿਨ ਰਾਤ ,, ਦੋ ਚੂਹੇ ਉਸ ਨੂੰ ਕੁਤਰ ਰਿਹੇ ਨੇ
ਘੁਮੰਡ ,,, ਮਦ ਮਸਤ ਹਾਥੀ ਪਿੱਪਲ ਨੂੰ ਉਖਾੜਨ ਵਿੱਚ ਲੱਗਾ ਹੋਇਆ
ਸ਼ਹਿਦ ਦੀਆਂ ਬੂੰਦਾ,,, ਸਰੀਰ ਦਾ ਸੁੱਖ ਜਿਸ ਦੇ ਕਾਰਣ ਮਨੁੱਖ ਇਨਸਾਨ ਮੌਤ ਨੂੰ ਵੀ ਅਣ ਦੇਖਿਆ ਕਰ ਦਿੰਦਾ

ਮਤਲਬ ਦੋਸਤੋ
ਸੁਖ ਦੀ ਮਾਇਆ ਦੇ ਵਿਚ ਡੁਬੇ ਮਨ ਨੂੰ ਰੱਬ ਵੀ ਨਹੀਂ ਬਚਾ ਸਕਦਾ

...
...

ਬਹੁਤ ਜ਼ਰੂਰੀ, ਬਹੁਤ ਗੰਭੀਰ ਅਤੇ ਮਹੱਤਵਪੂਰਣ ਜਾਣਕਾਰੀ :- ਸਿਹਤ ਮੰਤਰਾਲੇ ਦੀ ਜਨਤਾ ਨੂੰ ਐਮਰਜੈਂਸੀ ਨੋਟੀਫਿਕੇਸ਼ਨ ਹੈ ਕਿ ਇਸ ਵਾਰ ਕੋਰੋਨਾ ਵਾਇਰਸ ਫਲੂ ਦਾ ਫੈਲਣਾ ਬਹੁਤ ਗੰਭੀਰ ਅਤੇ ਘਾਤਕ ਹੈ। ਇਕ ਵਾਰ ਤੁਹਾਡੇ ਲਾਗ ਲੱਗ ਜਾਣ ‘ਤੇ ਇਸ ਦਾ ਕੋਈ ਇਲਾਜ਼ ਨਹੀਂ ਹੁੰਦਾ। ਹੇਠਾਂ ਦਿੱਤੀਆਂ ਸਾਵਧਾਨੀਆਂ ਵਰਤ ਕੇ ਇਸਤੋਂ ਬਚਿਆ ਜਾ ਸਕਦਾ ਹੈ। ਇਸ ਦਾ ਚੀਨ ਤੋਂ ਵੱਖ-ਵੱਖ ਦੇਸ਼ਾਂ ਵਿਚ ਫੈਲਣਾ :- ਇਹ ਚੀਨ ਵਿੱਚ ਕਿਸੇ ਜਾਨਵਰ ਤੋਂ ਮਨੁੱਖ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ ਹੈ ਅਤੇ ਉਥੋਂ ਛੂਤ ਰਾਹੀਂ ਅੱਗੇ ਤੋਂ ਅੱਗੇ ਕਈ ਦੇਸਾਂ ਵਿੱਚ ਫੈਲ ਚੁੱਕਾ ਹੈ। ਹੁਣ ਇਹ ਭਾਰਤ ਵਿੱਚ ਵੀ ਦਸਤਕ ਦੇ ਚੁੱਕਾ ਹੈ। ਰੋਕਥਾਮ ਦਾ ਤਰੀਕਾ :- ਇਸ ਦੀ ਰੋਕਥਾਮ ਦਾ ਤਰੀਕਾ ਇਹ ਹੈ ਕਿ, ਆਪਣੇ ਗਲੇ ਨੂੰ ਨਮ ਰੱਖੋ, ਗਲੇ ਨੂੰ ਸੁੱਕਣ ਨਾ ਦਿਓ। ਇਸ ਲਈ ਆਪਣੀ ਪਿਆਸ ਨੂੰ ਬਰਕਰਾਰ ਨਾ ਰੱਖੋ ਕਿਉਂਕਿ ਇਕ ਵਾਰ ਜਦੋਂ ਤੁਹਾਡੇ ਗਲ਼ੇ ਦੀ ਝਿੱਲੀ ਸੁੱਕ ਜਾਂਦੀ ਹੈ, ਤਾਂ ਵਾਇਰਸ 10 ਮਿੰਟ ਦੇ ਅੰਦਰ-ਅੰਦਰ ਤੁਹਾਡੇ ਸਰੀਰ ਵਿਚ ਆ ਜਾਵੇਗਾ।
ਉਮਰ ਦੇ ਹਿਸਾਬ ਨਾਲ 50-80cc ਗਰਮ ਪਾਣੀ, ਬੱਚਿਆਂ ਲਈ 30-50 cc ਜਦੋਂ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡਾ ਗਲਾ ਸੁੱਕ ਰਿਹਾ ਹੈ ਤਾਂ ਇੰਤਜ਼ਾਰ ਨਾ ਕਰੋ। ਪਾਣੀ ਨੂੰ ਹੱਥ ਵਿਚ ਰੱਖੋ, ਇਕੋ ਸਮੇਂ ਬਹੁਤ ਜ਼ਿਆਦਾ ਨਾ ਪੀਓ, ਇਸ ਦੀ ਬਜਾਏ ਗਲ਼ੇ ਨੂੰ ਨਮੀ ਵਿਚ ਰੱਖੋ। ਮਾਰਚ 2020 ਦੇ ਅੰਤ ਤਕ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ, ਖਾਸ ਤੌਰ ਤੇ ਰੇਲ ਜਾਂ ਜਨਤਕ ਆਵਾਜਾਈ ਵਿਚ। ਜ਼ਰੂਰਤ ਅਨੁਸਾਰ ਮਾਸਕ ਪਾਓ। ਤਲੇ ਹੋਏ ਜਾਂ ਮਸਾਲੇਦਾਰ ਭੋਜਨ ਤੋਂ ਬਚੋ ਅਤੇ ਵਿਟਾਮਿਨ ਸੀ ਦਾ ਸੇਵਨ ਕਰੋ ਕਰੋ। 【ਲੱਛਣ】

1. ਤੇਜ਼ ਬੁਖਾਰ ਅਤੇ ਬੁਖਾਰ ਤੋਂ ਬਾਅਦ ਲੰਬੇ ਸਮੇਂ ਤਕ ਖੰਘ।
3. ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੈ।
4. ਬਾਲਗ ਆਮ ਤੌਰ ‘ਤੇ ਬੇਚੈਨੀ ਮਹਿਸੂਸ ਕਰਦੇ ਹਨ, ਸਿਰ ਦਰਦ ਅਤੇ ਮੁੱਖ ਤੌਰ ਤੇ ਸਾਹ ਨਾਲ ਸੰਬੰਧਿਤ।
5: ਬਹੁਤ ਹੀ ਛੂਤਕਾਰੀ। 🚨 – ਜੇ ਤੁਸੀਂ ਮਨੁੱਖੀ ਜੀਵਨ ਦੀ ਦੇਖਭਾਲ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਇਸਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ, ਤੁਹਾਡਾ ਇਹੀ ਯੋਗਦਾਨ ਸਮਝਿਆ ਜਾਵੇਗਾ !!!!!!!!

...
...

ਛੋਟਾ ਬੱਚੇ ਨੇ ਸਕੂਲ ਦੇ ਪ੍ਰਿੰਸੀਪਲ ਦੁਆਰਾ ਦਿੱਤਾ ਕਾਗਜ ਦਾ ਛੋਟਾ ਜਿਹਾ ਨੋਟ ਆਪਣੀ ਮਾਂ ਨੂੰ ਫੜਾਇਆ ਅਤੇ ਪੁੱਛਿਆ ਕੇ ਕੀ ਲਿਖਿਆ ਇਹਦੇ ਵਿਚ ? ਮਾਂ ਨੇ ਖੁਸ਼ੀ ਦੇ ਹੰਜੂ ਵਗਾਉਂਦਿਆ ਕਿਹਾ ਕੇ ਪੁੱਤ ਤੇਰੇ ਸਕੂਲ ਵਾਲੇ ਕਹਿੰਦੇ ਕੇ ਤੂੰ ਬਹੁਤ ਹੋਸ਼ਿਆਰ ਹੈ ਤੇ ਓਹਨਾ ਦੇ ਸਕੂਲ ਦੀ ਪੜਾਈ ਦਾ ਮਿਆਰ ਬਹੁਤ ਥੱਲੇ ਪੱਧਰ ਦਾ ਹੈ !
ਸੋ ਓਹਨਾ ਕਿਹਾ ਕੇ ਤੈਨੂੰ ਕਿਸੇ ਵਧੀਆ ਸਕੂਲ ਵਿਚ ਪਾਇਆ ਜਾਵੇ ਉਹ ਤੈਨੂੰ ਪੜਾਉਣ ਤੋਂ ਅਸਮਰਥ ਹਾਂ !
ਬੱਚਾ ਵੱਡਾ ਹੋ ਗਿਆ ਤੇ ਮਾਂ ਇੱਕ ਦਿਨ ਰੱਬ ਨੂੰ ਪਿਆਰੀ ਹੋ ਗਈ !
ਇੱਕ ਦਿਨ ਮਾਂ ਦੀਆਂ ਪੁਰਾਣੀਆਂ ਚੀਜਾਂ ਫਰੋਲ ਰਿਹਾ ਸੀ ਕੇ ਓਹੀ ਬਚਪਨ ਵਾਲਾ ਸਕੂਲੋਂ ਲਿਆਂਦਾ ਕਾਗਜ ਦਾ ਟੋਟਾ ਦਿਸ ਪਿਆ …ਪੜਿਆ ਤੇ ਵਿਚ ਲਿਖਿਆ ਸੀ ਕੇ ਅਸੀਂ ਇਸ ਮੰਧ -ਬੁੱਧੀ (ਬੋਧਿਕ ਤੌਰ ਤੇ ਕਮਜ਼ੋਰ ) ਵਾਲੇ ਬੱਚੇ ਨੂੰ ਆਪਣੇ ਸਕੂਲ ਵਿਚ ਨਹੀਂ ਰੱਖ ਸਕਦੇ ! ਇਸਨੂੰ ਦੁਬਾਰਾ ਇਸ ਸਕੂਲ ਵਿਚ ਨਾ ਭੇਜਿਆ ਜਾਵੇ !
ਕਾਗਜ ਦਾ ਟੋਟਾ ਆਪਣੇ ਸੀਨੇ ਨਾਲ ਲਗਾ ਲਿਆ ਕਈ ਘੰਟੇ ਰੋਂਦਾ ਰਿਹਾ ਤੇ ਫਿਰ ਆਪਣੀ ਡਾਇਰੀ ਵਿਚ ਲਿਖਿਆ ਕੇ ਮਹਾਨ ਸੋਚ ਦੀ ਮਾਲਕ ਇੱਕ ਬਹਾਦੁਰ ਮਾਂ ਨੇ ਆਪਣੀ ਸਿਆਣਪ ਅਤੇ ਹਿੰਮਤ ਨਾਲ ਇੱਕ ਬੋਧਿਕ ਤੌਰ ਤੇ ਕਮਜ਼ੋਰ ਬੱਚੇ ਨੂੰ ਸਦੀ ਦਾ ਮਹਾਨ ਵਿਗਿਆਨੀ ਬਣਾ ਦਿੱਤਾ !
ਸ਼ਾਇਦ ਇਹੀ ਹੁੰਦੀ ਹੈ ਹਾਂ ਪੱਖੀ ਸੋਚ ( positive thinking) ਦੀ ਤਾਕਤ ਜਿਹੜੀ ਕਿਸੇ ਨਕਾਰੇ ਹੋਏ ਨੂੰ ਪਤਾਲ ਚੋਂ ਕੱਢ ਅੰਬਰ ਦਾ ਚਮਕਦਾ ਸਿਤਾਰਾ ਬਣਾ ਦਿੰਦੀ ਹੈ !
ਬਚਪਨ ਵਿਚ ਬੌਧਿਕ ਤੌਰ ਤੇ ਅਪਾਹਜ ਐਲਾਨੇ ਇਸ ਮਹਾਨ ਵਿਗਿਆਨੀ ਦਾ ਨਾਮ ਸੀ ਥੋਮਸ ਐਲਵਾ ਐਡੀਸਨ ..ਜਿਸਨੇ ਬਿਜਲੀ ਦੇ ਬਲਬ ਤੋਂ ਲੈ ਕੇ ਮੂਵੀ ਕੈਮਰੇ ਤੱਕ ਦੀਆਂ ਕਈ ਅਣਗਿਣਤ ਚੀਜਾਂ ਦੀ ਖੋਜ ਕੀਤੀ !
ਮਾਪਿਆਂ ਦੀ ਇਸ ਕਿਸਮ ਦੀ ਖੁੱਲ ਦਿੱਲੀ ਤੇ ਦਲੇਰਾਨਾ ਸੋਚ ਕਈ ਬੱਚਿਆਂ ਨੂੰ ਨੰਬਰ ਘੱਟ ਆਉਣ ਤੇ ਖ਼ੁਦਕੁਸ਼ੀ ਦੇ ਰਾਹ ਤੁਰਨ ਤੋਂ ਰੋਕ ਸਕਦੀ ਹੈ !

Eduਖਾਲਸਾ Welfare

...
...
...
...
...
...

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)