ਆਪਣਾ ਘਰ
ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ
ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ ਨਹੀਂ ਰਹਿੰਦੀਆਂ, ‘ਚੰਗਾ ਨਹੀਂ ਹੁੰਦਾ’
ਉਹ ਓਵੇਂ ਹੀ ਉੱਠ ਕੇ ਅਪਣੇ ਪਤੀ ਨਾਲ ਤੁਰ ਪਈ। ਮਨ ਤਾਂ ਭਰਿਆ ਹੀ ਹੋਇਆ ਸੀ, ਆਖਰ ਜਾਣ ਵਾਲੀ ਮਾਂ ਸੀ ਓਦੀ। ਘਰ ਆ ਕੇ ਵੀ ਕਿਹੜਾ ਮਨ ਟਿਕਣਾ ਸੀ ,ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਅਪਣੇ ਕਿੱਥੇ ਲੰਘਣੀ ਸੀ ਓਦੇ ਬੁਰਕੀ ਅੰਦਰ…ਓਵੇਂ ਹੀ ਭੁੱਖਣ ਭਾਣੀ ਮੰਜੇ ਤੇ ਪੈ ਗਈ ਮਾਂ ਬਾਰੇ ਸੋਚਦੀ ਦੀਆਂ ਭੁੱਬਾ ਨਿਕਲ ਗਈਆ।
ਅਚਾਨਕ ਪਤੀ ਦੀ ਗੱਲ ਨੇ ਸੁੰਨ ਕਰਤਾ ….’ਅਖੇ ਹੁਣ ਮੇਰੇ ਘਰ ਨਾਂ ਵਾਧੂ ਦਾ...
ਮਾਤਮ ਪਾ ਇਹ ਰੋਣਾ- ਧੋਣਾ ਅਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ…..’ ਹੁਣ ਕਦੇ ਓਦੇ ਕੰਨਾ ਚ ਪੇਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ‘ਵਿਆਹੀਆਂ ਕੁੜੀਆਂ ਅਪਣੇ ਘਰ ਜਾਓ’ ਤੇ ਕਦੇ ਪਤੀ ਦੇ ਬੋਲ ਕਿ ‘ਅਪਣੇ ਘਰ ਹੀ ਕਰ ਲੈਂਦੀ ਜਿਹੜਾ ਰੋਣਾ-ਧੋਣਾ ਕਰਨਾ ਸੀ।’ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਹਦੀ ਬਾਪ ਦਾ ਘਰ ਜੋੜਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ (ਜੀਨੂੰ ਹੁਣ ਤਕ ਉਹ ਅਪਣਾ ਹੀ ਸਮਝਦੀ ਰਹੀ ਸੀ) ਪਰ ਉਹਦਾ ਅਪਣਾ ਘਰ ਕਿਹੜਾ….. ਜਿੱਥੇ ਹੋਰ ਕੁੱਝ ਨਹੀਂ ਕਮ ਸੇ ਕਮ ਉਹ ਅਪਣੀ ਮਰੀ ਹੋਈ ਮਾਂ ਨੂੰ ਤਾਂ ਦੋ ਘੜੀਆਂ ਰੋ ਸਕੇ… !
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਬਾਨਵੇਂ ਦਾ ਸਤੰਬਰ ਮਹੀਨਾ..ਅਮ੍ਰਿਤਸਰ ਪੁਲਸ ਨੂੰ ਭੋਪਾਲ ਤੋਂ ਸੁਨੇਹਾ ਆਇਆ..ਪੁਲਸ ਨੇ ਪੰਜ ਸਿੱਖ ਮੁੰਡੇ ਫੜੇ ਨੇ..ਤੁਹਾਡੇ ਪਿੰਡਾਂ ਤੋਂ ਨੇ! ਮਹਿਤੇ ਠਾਣੇ ਨੂੰ ਚਾਅ ਚੜ ਗਿਆ..ਪ੍ਰੋਡਕਸ਼ਨ ਵਾਰੰਟ ਲੈ ਪੰਜਾ ਨੂੰ ਏਧਰ ਲੈ ਆਏ..ਉਂਝ ਹੀ ਜਿੱਦਾਂ ਮੀਟ ਬਣਾਉਣ ਲਈ ਕੋਈ ਸਾਬਤ ਕੁੱਕੜ ਮੁੱਲ ਲੈ ਆਵੇ..ਖ਼ਾਨਾ-ਪੂਰਤੀ ਲਈ ਜੱਜ ਕੋਲੋਂ ਦੋ ਦਿਨ ਦਾ ਪੁੱਛਗਿੱਛ Continue Reading »
ਪਿਛਲੇ ਕਈ ਦਿਨਾਂ ਤੋਂ ਜੰਗਲ ਤੇ ਆਲੇ ਦੁਆਲੇ ਦਾ ਸ਼ਾਂਤਮਈ ਵਾਤਾਵਰਨ ਦੇਖ ਕੇ ਸ਼ੇਰ ਨੇ ਸਾਰੇ ਜਾਨਵਰਾਂ ਦੀ ਇੱਕ ਮੀਟਿੰਗ ਬੁਲਾਈ। ਹਰ ਕਿਸੇ ਨੂੰ ਇਸ ਸ਼ੋਰ ਰਹਿਤ ਤੇ ਸੁਹਾਵਣੇ ਵਾਤਾਵਰਨ ਦਾ ਕਾਰਨ ਪੁੱਛਿਆ। ਸਾਰੇ ਜਾਨਵਰਾਂ ਤੇ ਪੰਛੀਆਂ ਨੇ ਇਸ ਸੰਬੰਧੀ ਆਪਣਾ-ਆਪਣਾ ਤਰਕ ਪੇਸ਼ ਕੀਤਾ। ਪਰ ਸ਼ੇਰ ਨੂੰ ਸਭ ਤੋਂ ਵਧੀਆ Continue Reading »
ਸਨੇਹਾ ਨੇ ਸੋਚਿਆ ਕਿ ਇਹ ਆਦਮੀ ਉਸਦੇ ਪਿਤਾ ਦੀ ਉਮਰ ਦੇ ਆਸ-ਪਾਸ ਸੀ ਪਰੰਤੂ ਉਸਦੀ ਕੋਈ ਪਤਨੀ ਜਾਂ ਬੱਚੀ ਕਿਉ ਨਹੀਂ ਸੀ, ਇਸ ਲਈ ਉਸਨੇ ਅਨੁਮਾਨ ਲਗਾਇਆ ਕਿ ਉਸਨੂੰ ਸ਼ਾਇਦ ਉਹਦੀਆਂ ਗਲਤ ਹਰਕਤਾਂ ਕਰਕੇ ਹੀ ਕੋਈ ਰਿਸ਼ਤਾ ਨਹੀ ਕਰਦਾ ਹੋਵੇਗਾ…ਹੋਰ ਨਹੀ ਤਾਂ ਕਿ ਗਲਤ ਹੀ ਹੈਂ…ਅਜਿਹਾ ਇੰਨਸਾਨ ਜੋ ਵਿਆਹ ਤੋ Continue Reading »
ਵੈਸੇ ਇਹ ਵੀ ਕੈਸੀ ਗੱਲ ਹੈ ਨਾ ਕਿ ਕਿਸੇ ਬੀਤੇ ਵਕਤ ਵਿੱਚ ਧਰਤੀ ਦੇ ਕਿਸੇ ਟੁਕੜੇ ‘ਤੇ ਵਾਪਰਿਆ ਕੋਈ ਵੱਡਾ ਦੁਖਾਂਤ ( ਵਿਅਕਤੀਗਤ ਜਾਂ ਬਹੁ-ਗਿਣਤੀ ਦਾ ਸਾਂਝਾ ) , ਲੈਪਟਾਪ ਦੇ ਉੱਤੇ Netflix ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਤੁਹਾਡੇ ਸਾਹਮਣੇ ਹਜ਼ਾਰਾਂ ਫ਼ਿਲਮਾਂ ‘ਚ ਆਪਣੀ ਇੱਕ ਜਗ੍ਹਾ ਬਣਾਈ ਬੈਠਾ, ਮਹਿਜ਼ Continue Reading »
ਇੱਕ ਵਾਰੀ ਜੰਗਲ ਵਿੱਚ ਸਾਰੇ ਜਾਨਵਰਾਂ ਨੇ ਇਕੱਠ ਕੀਤਾ ਕਿ ਆਪਣੇ ਜੰਗਲ ਦਾ ਵਾਤਾਵਰਨ ਕੁੱਝ ਸ਼ਰਾਰਤੀ ਜਾਨਵਰ ਖਰਾਬ ਕਰ ਰਹੇ ਹਨ। ਆਪਾਂ ਨੂੰ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਨਹੀਂ ਤਾਂ ਸਾਡਾ ਰਹਿਣਾ ਇੱਥੇ ਮੁਸ਼ਕਲ ਹੋ ਜਾਵੇਗਾ। ਸਾਡੇ ਵਿੱਚੋਂ ਕਿਸੇ ਇੱਕ ਤਾਕਤਵਾਰ ਜਾਨਵਰ ਨੂੰ ਇਸ ਜੰਗਲ ਦੀ ਕਮਾਂਡ ਸੋਂਪ Continue Reading »
ਇੱਕ ਦਿਨ ਦੀ ਗੱਲ ਹੈ ਕਿ ਇੱਕ ਆਦਮੀ ਹਰ ਰੋਜ ਸਵੇਰੇ ਸੈਰ ਤੇ ਜਾਂਦਾ ਸੀ।ਉਹ ਹਰ ਇਨਸਾਨ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਆਕਾਲ ਬੁਲਾਉਂਦਾ ਸੀ। ਸਾਰੇ ਹੀ ਉਸਦੀ ਸਤ ਸ਼੍ਰੀ ਅਕਾਲ ਦਾ ਜਵਾਬ ਹੱਸ ਕੇ ਦਿੰਦੇ ਸਨ। ਪਰ ਇੱਕ ਆਦਮੀ ਹਰ ਰੋਜ਼ ਉਸਨੂੰ ਗਾਲ੍ਹਾਂ ਕੱਢਦਾ ਸੀ। ਇੱਕ ਭਲੇ ਆਦਮੀ Continue Reading »
ਇੱਕ ਬੰਦਾ ਕੁਲਚਿਆਂ ਛੋਲਿਆਂ ਦੀ ਤੁਰਦੀ ਫਿਰਦੀ ਰੇਹੜੀ ਲਾਉਂਦਾ ਸੀ । ਜਿਸ ਦੁਕਾਨ ਅੱਗੇ ਉਹ ਰੁਕਦਾ,ਓਹੀ ਦੁਕਾਨਦਾਰ ਓਹਨੂੰ ਝਿੜਕ ਦਿੰਦਾ,”ਜਾਹ ਅੱਗੇ ਮਰ ਹੁਣ,ਐਥੇ ਖੜ੍ਹੈਂ ਤੰਬੂ ਗੱਡੀਂ ।” ਸਮਾਂ ਬਦਲਿਆ । ਉਸ ਬੰਦੇ ਨੇ ਇੱਕ ਦੁਕਾਨ ਕਿਰਾਏ ‘ਤੇ ਲੈ ਲਈ । ਕੰਮ ਵਿੱਚ ਵਾਧਾ ਕਰ ਲਿਆ । ਨੌਕਰ ਚਾਕਰ ਰੱਖ ਲਏ Continue Reading »
ਜਰੂਰੀ ਮੀਟਿੰਗ ਦੇ ਸਿਲਸਿਲੇ ਵਿਚ ਸਰਦਾਰ ਹੁਰਾਂ ਨੂੰ ਲੈ ਕੇ ਦਿੱਲੀ ਜਾ ਰਿਹਾਂ ਸਾਂ! ਕਰਨਾਲ ਬਾਈ ਪਾਸ ਤੋਂ ਥੋੜਾ ਪਹਿਲਾਂ “ਫਟਾਕ” ਕਰਦਾ ਇੱਕ ਪੰਛੀ ਅਗਲੇ ਪਾਸੇ ਆਣ ਵੱਜਾ..ਤੇ ਵਾਈਪਰ ਵਿਚ ਫਸ ਤੜਫਣ ਜਿਹਾ ਲੱਗਾ! ਮੈਂ ਕਾਹਲੀ ਨਾਲ ਬ੍ਰੇਕ ਲਾ ਗੱਡੀ ਸਾਈਡ ਤੇ ਲਾ ਲਈ! ਉਸਨੂੰ ਫਸੇ ਹੋਏ ਨੂੰ ਲਾਹਿਆ..ਉਹ ਚੁੰਝ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
GUNDEEP SINGH JOHAL
ਬਹੁਤ ਹੀ ਵਧੀਆ ਦਿਲ ਨੂੰ ਛੂ ਲੈਣ ਵਾਲੀ ਕਹਾਣੀ, ਪਰ ਤੁਸੀਂ ਆਪਣਾ ਨਾਮ ਪਤਾ ਜਰੂਰ ਲਿਖਿਆ ਕਰੋ
Seema Goyal
It’s a beautiful and touching story. Girls be brave. 💪💪💪🤗🤗17.06.2020