ਨਿੱਕੇ ਕਦ ਵਾਲਾ
ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।।
ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।।
ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ ਪੁੱਤ ਸੀ ਕੇ ਟੱਸ ਤੋਂ ਮੱਸ ਹੋਣ ਦਾ ਨਾਮ ਨਹੀਂ ਸੀ ਲੈ ਰਿਹਾ।।
“ਮੈਨੂੰ ਬੱਸ ਵੱਖ ਕਰ ਦਿਓ।।ਜਮੀਨ ਜਾਇਦਾਤ ਡੰਗਰ ਪੈਸਾ ਧੇਲਾ ਸਭ ਕੁਝ ਵੰਡ ਦਿਓ।।ਹੁਣ ਮੇਰਾ ਇਸ ਘਰ ਵਿਚ ਦਮ ਘੁਟਦਾ ਏ।।”
ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਆਖ ਜਦੋਂ ਘਰੋਂ ਬਾਹਰ ਨੂੰ ਤੁਰਨ ਲਗਿਆ ਤਾਂ ਬਾਪ ਨੇ ਪਿੱਛਿਓਂ ਵਾਜ ਮਾਰ ਲਈ।।ਆਖਣ ਲੱਗਾ “ਪੁੱਤਰਾ ਜਾਂਦਾ ਜਾਂਦਾ ਬਾਹਰ ਪਾਰਕ ਵਿਚ ਵੀ ਨਜਰ ਮਾਰਦਾ ਜਾਵੀਂ।।”
“ਕੀ...
ਹੋਇਆ ਏ ਪਾਰਕ ਵਿਚ”।।ਗੁੱਸੇ ਵਿਚ ਸਵਾਲ ਪੁੱਛਿਆ
“ਪੁੱਤ ਰਾਤੀਂ ਤੇਜ ਹਨੇਰੀ ਵਗੀ ਸੀ।।ਕਿੰਨੇ ਸਾਰੇ ਉਚੇ ਰੁੱਖ ਜੜੋਂ ਉਖੜ ਕੇ ਹੇਠਾਂ ਡਿੱਗੇ ਪਏ ਨੇ।।ਪਰ ਨਿੱਕੇ ਕਦ ਵਾਲਾ ਕਿੰਨਾ ਸਾਰਾ ਹਰਾ ਭਰਾ ਘਾਹ ਅਜੇ ਵੀ ਵਗੀ ਜਾਂਦੀ ਤੇਜ ਪੌਣ ਅੱਗੇ ਸੀਨਾ ਡਾਹ ਉਸਨੂੰ ਵੰਗਾਰਦਾ ਪਿਆ ਏ”
ਬਾਪ ਦੇ ਕਾਲਜੇ ਵਿਚੋਂ ਜਜਬਾਤ ਬਣ ਨਿੱਕਲੇ ਇਹ ਬੋਲ ਪੁੱਤ ਦੇ ਅੰਦਰੂਨੀ ਵਜੂਦ ਤੇ ਬਿਜਲੀ ਬਣ ਡਿੱਗੇ ਤਾਂ ਜਰੂਰ ਪਰ ਇਸ ਵਾਰ ਸੜਿਆ ਕੁਝ ਨਹੀਂ ਸਗੋਂ ਚਿਰਾਂ ਤੋਂ ਬਲਦੇ ਭਾਂਬੜ ਇੱਕਦਮ ਠੰਡੇ ਜਿਹੇ ਪੈ ਗਏ।
ਹਰਪ੍ਰੀਤ ਸਿੰਘ ਜਵੰਦਾ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਮੈ ਤੇ ਮੇਰੇ ਤਾਏ ਦੀ ਕੁੜੀ ਅਸੀਂ ਦੋਵੇਂ +੨ ਤੋਂ ਬਾਅਦ ਦੂਜੇ ਪਿੰਡ ਇੰਗਲਿਸ਼ ਸਿੱਖਣ ਲੱਗ ਗਈਆਂ। ਰੋਜ ਬੱਸ ਤੇ ਜਾਂਦੀਆ ਸੀ। ਪਰ ਇੱਕ ਦਿਨ ਸਾਡੀ ਬੱਸ ਲੰਘ ਗਈ। ਫਿਰ ਕੁਝ ਸਮੇਂ ਬਾਅਦ ਆਟੋ ਨੇ ਆਉਣਾ ਸੀ। ਅਸੀ ਬੈਠ ਕੇ ਉਡੀਕ ਕੀਤੀ। ਅੱਧੇ ਘੰਟੇ ਬਾਅਦ ਆਟੋ ਆ ਗਿਆ ,ਅਸੀ ਦੋਵੇ Continue Reading »
ਰਹਿਮਤਾਂ ਦੀ ਬਾਰਿਸ਼ ਮੇਰੀ ਪਹਿਲੀ ਪੋਸਟਿੰਗ ਸਰਕਾਰੀ ਸੈਕੰਡਰੀ ਸਕੂਲ ਅਟਾਰੀ ਮੁੰਡਿਆ ਵਾਲੇ ਸਕੂਲ ਸੀ ਜੋ ਵਾਹਘੇ ਤੋਂ ਸਿਰਫ ਇੱਕ ਕਿੱਲੋਮੀਟਰ ਦੀ ਦੂਰੀ ਤੇ ਸੀ। ਉੱਥੇ ਮੈ ਕਰੀਬ ਚਾਰ ਸਾਲ ਦਾ ਸਮਾਂ ਬਿਤਾਇਆ। ਅਕਸਰ ਹੀ ਕਈ ਵਾਰੀ ਵਾਹਘੇ ਬਾਡਰ ਤੇ ਜਾਣ ਦਾ ਮੌਕਾ ਮਿਲਿਆ। ਜਦੋਂ ਜਾਣਾ ਤਾਂ ਦਿਲ ‘ਚ ਤਾਂਘ ਜਿਹੀ Continue Reading »
ਹਰ ਕਿਸੇ ਨੂੰ ਕੋਈ ਨਾ ਕੋਈ ਗੱਲ,ਕੋਈ ਨਾ ਕੋਈ ਪਲ ਜਰੂਰ ਯਾਦ ਹੁੰਦਾ ਹੈ। ਮੈਂ ਹਮੇਸ਼ਾ ਕੁਝ ਨਾ ਕੁਝ ਸਿੱਖਣਾ ਚਾਹਿਆ,ਕੁਝ ਟੀਚਰਾਂ ਤੋਂ ਕੁਝ ਮਾਂ-ਪਿਓ ਤੋਂ।ਕੁਝ ਜਿੰਦਗੀ ਵਿੱਚ ਅਣਜਾਣ ਲੋਕਾਂ ਦੀਆਂ ਮਾਰਾਂ ਤੋਂ। ਮੇਰਾ ਵਿਆਹ 22 ਸਾਲ ਦੀ ਉਮਰ ਵਿਚ ਹੋਇਆ ਸੀ। ਪੰਜ ਸਾਲ ਹੋਏ ਨੇ। ਇਹਨਾਂ ਪੰਜਾਂ ਸਾਲਾਂ ਵਿੱਚ Continue Reading »
ਇੰਗਲੈਂਡ ਦੇ ਸਿੱਲੇ ਸਿਲੇ ਮੌਸਮ ਵਾਲੀ ਇੱਕ ਸੁਹਾਵਣੀ ਜਿਹੀ ਸ਼ਾਮ.. ਜਦੋਂ ਪਹਿਲੀ ਵਾਰ ਆਪਸੀ ਮਿਲਣੀ ਤਹਿ ਹੋਈ ਤਾਂ ਦੂਰੋਂ ਤੁਰੀ ਆਉਂਦੀ ਨੂੰ ਵੇਖ ਇੰਝ ਲੱਗਾ ਜਿੱਦਾਂ ਚਿਰਾਂ ਤੋਂ ਗੁਆਚੀ ਹੋਈ ਕੋਈ ਰੂਹਾਂ ਦੀ ਹਾਣ ਨਜਰੀ ਪੈ ਗਈ ਹੋਵੇ..! ਫੇਰ ਨਿੰਮਾ-ਨਿੰਮਾਂ ਜਿਹਾ ਹੱਸਦੀ ਹੋਈ ਕੋਲ ਆਈ ਤਾਂ..ਅੱਗੇ ਥੋੜਾ ਚਿੱਕੜ ਸੀ..ਟੱਪਣ ਲੱਗੀ Continue Reading »
———— ਖਾਲੀ ਝੋਲਾ ———— ਭਾਗਵਾਨੇ ਤੂੰ ਚਿੰਤਾ ਨਾ ਕਰ, ਅੱਜ ਪੱਕਾ ਆਪਾਂ ਨੂੰ ਬੈਂਕ ਵਿੱਚੋਂ ਕਰਜ਼ਾ ਮਿਲ ਜਾਣਾ ਹੈ। ਤੂੰ ਜ਼ਰੂਰੀ ਸਮਾਨ ਦੀ ਲਿਸਟ ਮੈਨੂੰ ਫੜਾ ਤੇ ਮੈਂ ਆਉਂਦਾ ਹੋਇਆ ਇਹ ਵੀ ਕੰਮ ਕਰ ਆਊਂ। ਆਪਣੇ ਕਰਜ਼ੇ ਲੈਣ ਸੰਬੰਧੀ ਸਾਰੇ ਕਾਗਜ ਪੂਰੇ ਹਨ। ਨਾਲੇ ਪੋਤੇ-ਪੋਤੀਆਂ ਦੇ ਚਾਕਲੇਟ ਵਗੈਰਾ ਵੀ ਲਿਖ Continue Reading »
ਇਕ ਗਰੀਬ ਜਿਹਾ ਮੁੰਡਾ ਰੋਜ ਗੁਰਦੁਆਰੇ ਕੋਲ ਦੀ ਲੰਘਿਆ ਕਰੇ ਟਿਫਨ ਡਿਲਵਰੀ ਦਾ ਕੰਮ ਕਰਦਾ ਗੱਲ ਏ ਮੁਹਾਲੀ ਦੀ ਮੈਂ ਤੇ ਮੇਰਾ ਇਕ ਦੋਸਤ ਰੋਜ ਯੂ ਟਿਊਬ ਤੇ ਪਾਉਣ ਲਈ ਵੀਡੀਓ ਜਾ ਫੋਟੋਆ ਕਲਿੱਕ ਕਰਿਆ ਕਰੀਏ ਸਾਡਾ ਚੈਨਲ ਏ ਯੂ ਟਿਊਬ ਤੇ PB 65 Studio ਦੇ ਨਾਮ ਤੇ ਉਹ ਰੋਜ Continue Reading »
ਅੱਜ ਘਰੇ ਬੈਠੇ ਦੇ ਇਕ ਗੱਲ ਦਿਮਾਗ ਵਿੱਚ ਅੜ ਗਈ ।ਮੈ ਆਪਣੇ ਆਪ ਨੂੰ ਹੀ ਸਵਾਲ ਕਰਨ ਲੱਗਾਂ?ਯਾਰ ਸਰਬੀ ਲਈ ਤੇਰੇ ਅੰਦਰ ਫਿਲਿੰਗ ਕਿਉ ਨਹੀਂ ਉਠਦੀ? ਸਰਬੀ ਮੇਰੀ ਧਰਮਪਤਨੀ ਸੀ । ਜੋ ਕਦੇ ਪ੍ਰੀਤ ਨੂੰ ਪਾਉਣ ਦੀ ਫਿਲਿੰਗ ਹੁੰਦੀ ਸੀ । ਕੀ ਉਹ ਤੇਰਾ ਸੱਚਾ ਪਿਆਰ ਸੀ। ਜੇ ਉਹ ਤੇਰਾ Continue Reading »
ਕਹਿੰਦੇ ਨੇ ਲਿਖਣ ਵਾਲੇ ਨੂੰ ਕਲਮ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ। ਆਪਣੀ ਕਮੀ ਨੂੰ ਲਿਖਣ ਲਈ ਵੀ ਸੱਚ ਦਾ ਹੀ ਪੱਲ੍ਹਾ ਫੜਨਾ ਚਾਹੀਦਾ ਹੈ। ਨਹੀਂ ਤਾਂ ਲਿਖਿਆ ਹੋਇਆ ਲੇਖ ਕਹਾਣੀ ਹੀ ਜਾਪਣ ਲੱਗਦਾ ਹੈ ਉਸ ਨਾਲ਼ ਕੋਈ ਸੇਧ ਨਹੀਂ ਮਿਲਦੀ। ਇਸ ਲਈ ਮੈਂ ਇਸ ਲੇਖ ਦੇ ਨਾਲ ਆਪਣੀ ਇੱਕ ਆਪਬੀਤੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Seema Goyal
Thanks for sharing this type of story. God bless you.
Gagan Ghanauri
nice
ninder
nice