ਬਾਪੂ ਦੀਆਂ ਮੱਤਾਂ
ਪਾਲਾ ਮੂੰਹ ਹਨੇਰੇ ਘਰੋਂ ਬਾਹਰ ਕੰਮ ਤੇ ਜਾਣ ਲੱਗਿਆ ਤਾਂ ਉਸਦੇ ਬਾਪੂ ਨੇ ਵਾਜ ਮਾਰ ਕੇ ਆਖਿਆ,” ਪੁੱਤ, ਬਾਹਰ ਜਾਣ ਲੱਗਿਆ ਨਾਲ ਸੋਟੀ ਜਾਂ ਡੰਡਾ ਲੈ ਕੇ ਜਾਈਦਾ ਹੈ।” ਇੱਕ ਗੱਲ ਹੋਰ ਸੁਣ ਲੈ ਬੈਟਰੀ ਵੀ ਚਾਨਣ ਵਾਸਤੇ ਕੋਲ ਰੱਖੀਦੀ ਹੈ। ਆਪਣਾ ਫੋਨ ਨਾ ਘਰੇ ਭੁੱਲ ਜਾਵੀਂ। ਵੇਲੇ-ਕੁਵੇਲੇ ਫੋਨ ਲਾ ਕੇ ਪਤਾ ਲੱਗ ਜਾਂਦਾ ਹੈ,ਕਦੋਂ ਆਉਣਾ ਹੈ ਤੇ ਨਾਲੇ ਫੋਨ ਬੈਟਰੀ ਦਾ ਵੀ ਕੰਮ ਕਰਦਾ ਹੈ। ਬਾਪੂ ਦੀਆਂ ਸਿਆਣਪ ਦੀਆਂ ਗੱਲਾਂ ਸੁਣ ਕੇ ਪਾਲਾ ਅਕਸਰ ਚਿੜ ਜਾਂਦਾ ਤੇ ਬੁੜ ਬੁੜ ਕਰਦਾ ਖਾਲੀ ਹੱਥ ਤੁਰ ਗਿਆ। ਉਹ ਬਾਪੂ ਨੂੰ ਪੁਰਾਣੇ ਜਮਾਨੇ ਦੇ ਸਮਝ ਕੇ ਬਹੁਤੀ ਵਾਰੀ ਅਣਗੌਲਿਆਂ ਕਰ ਦਿੰਦਾ ਤੇ ਮੁਫਤ ਦੀ ਸਲਾਹ ਨੂੰ ਫਜ਼ੂਲ ਸਮਝਦਾ ਸੀ। ਉਹ ਜਦੋਂ ਥੋੜੀ ਦੂਰ ਗਿਆ ਤਾਂ ਹਨੇਰਾ ਹੋ ਚੁੱਕਾ ਸੀ ਤੇ ਗਲੀ ਦੇ ਮੋੜ ਤੇ ਇੱਕ ਕੁੱਤਾ ਉਸਨੂੰ ਵੇਖ ਕੇ ਭੌਂਕ ਰਿਹਾ ਸੀ ਅਤੇ ਉਸਤੋਂ ਡਰ ਨਹੀਂ...
ਰਿਹਾ ਸੀ। ਉਸਨੇ ਪਿੱਛੇ ਮੁੜਨਾ ਮੁਨਾਸਿਬ ਸਮਝਿਆ ਤੇ ਹੋਰ ਗਲੀ ਵੱਲ ਦੀ ਚਾਲੇ ਪਾ ਲਏ। ਅੱਗੇ ਗਲੀ ਦੇ ਅੱਧ ਵਿਚਕਾਰ ਚਿੱਕੜ ਸੀ ਤੇ ਹਨੇਰਾ ਵੀ ਕਾਫੀ ਸੀ। ਉਸਨੇ ਫੋਨ ਕੱਢ ਕੇ ਟਾਰਚ ਜਗਾਈ ਤਾਂ ਮੋਬਾਇਲ ਦੀ ਬੈਟਰੀ ਘੱਟ ਹੋਣ ਕਾਰਨ ਫੋਨ ਬੰਦ ਹੋ ਗਿਆ। ਉਸਨੂੰ ਓਸੇ ਤਰਾਂ ਚਿੱਕੜ ਵਿੱਚੋਂ ਲੰਘਣਾ ਪਿਆ ਤੇ ਕੱਪੜੇ ਗੰਦੇ ਹੋਣ ਕਾਰਨ ਵਾਪਸ ਆਉਣਾ ਪਿਆ। ਵਾਪਸੀ ਸਮੇਂ ਉਸਨੂੰ ਬਾਪੂ ਦੀਆਂ ਮੱਤਾਂ ਵਾਰ-ਵਾਰ ਯਾਦ ਆ ਰਹੀਆਂ ਸਨ ਤੇ ਉਹ ਸੋਚ ਰਿਹਾ ਸੀ ਕਿ ਸਿਆਣਿਆਂ ਦੀਆਂ ਗੱਲਾਂ ਹਮੇਸ਼ਾ ਪੱਥਰ ਤੇ ਲਕੀਰ ਹੁੰਦੀਆਂ ਹਨ ,ਜਿੰਨਾਂ ਤੋਂ ਮੁਨਕਰ ਹੋਣਾ ਆਪਣੇ ਪੈਰੀਂ ਆਪ ਕੁਹਾੜੀ ਮਾਰਨੀ ਹੈ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਬਚਪਣ ਤੋਂ ਸ਼ੋਂਕ ਮਹਿੰਗੇ ਤੇ ਅਤਰੰਗੀ ਲੀੜਿਆਂ ਦਾ ਸੀ , ਸੁਭਾ ਜਿਵੇਂ ਕਿਸੇ ਦਾ ਨਾ ਹੋਵੇ। ਸ਼ਕਲੋਂ ਸ਼ਰੀਫ਼, ਅਕਲੋਂ ਅਨਪੜ, ਤੇ ਦਿਖਾਵੇਂ ਪੱਖੋਂ ਸਿਆਣਾ। ਇਹ ਤਿੰਨ ਕਿਰਦਾਰ ਮੇਰੇ ਅੰਦਰ ਚਲਦੇ ਰਹਿੰਦੇ। ਮੇਰੇ ਅੰਦਰ ਦੇ ਹੀ ਇੱਕ ਕਿਰਦਾਰ ਨੇ ਲੀੜਿਆਂ ਦਾ ਸ਼ੋਂਕ ਮੇਰੇ ਅੰਦਰ ਪੈਦਾ ਕੀਤਾ। ਜਦ ਵੀ ਕਿਸੇ ਦੇ ਨਵੇਂ Continue Reading »
ਸ਼ਾਮ ਦਾ ਵਕਤ , ਇੰਗਲੈਂਡ ਦੀਆਂ ਠੰਢੀਆਂ ਸ਼ਾਮਾਂ ਚੋ ਇੱਕ ਸ਼ਾਮ । ਕੰਮ ਤੋਂ ਆ ਕੇ ਨਹਾ ਕੇ ਜਸਬੀਰ ਡਿਨਰ ਲਈ ਬੈਠਾ , ਫ਼ੋਨ ਦੀ ਬੈੱਲ ਵੱਜੀ । ਫ਼ੋਨ ਉਠਾਇਆ ਤਾਂ ਆਵਾਜ ਆਈ ,” ਭਾਜੀ ਸਾਸਰੀ ਕਾਲ, ਗੇਜਾ ਬੋਲਦਾਂ ਵੁਲਵਰਹੈਪਟਨ ਤੋਂ , ਪਤਾ ਲੱਗਾ ਭਾਜੀ ਇੰਡੀਆ ਚੱਲੇ, ਮੇਰਾ ਥੋੜਾ ਸਮਾਨ Continue Reading »
ਪੁਰਾਤਨ ਸਮਿਆਂ ਵਿੱਚ ਵੇਸਵਾਵਾਂ ਦੇ ਨਚਣ ਗਾਉਣ ਤੇ ਕੁਕਰਮ ਲਈ ਕੋਠੇ ਬਣੇ ਹੁੰਦੇ ਸਨ। ਜਿਥੇ ਉਹ ਬੈਠ ਕਿ ਪਾਪ ਕਮਾਉਦੀਆਂ ਸਨ। ਵਿਕਾਰੀ ਤੇ ਕੁਕਰਮੀ ਲੋਕ ਇਨ੍ਹਾਂ ਦੇ ਕੋਠਿਆਂ ਤੇ ਜਾਕੇ ਇਨ੍ਹਾਂ ਦਾ ਨਾਚ ਗਾਉਣ ਦੇਖਦੇ ਸਨ। ਜਦ ਕਿਸੇ ਵੀ ਕੰਜਰੀ ਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕੰਮ ਕਿਉਂ ਕਰਦੀ ਹੈਂ Continue Reading »
ਅੱਜ ਸ਼ਾਮੀਂ ਸੈਰ ਕਰਦਿਆਂ ਇੱਕ ਘਰ ਦੇ ਯਾਰਡ ਦੇ ਬਾਹਰ ਆਹ ਮੂਰਤੀ ਪਈ ਵੇਖੀ.. ਇੰਝ ਲੱਗਾ ਜਿੱਦਾਂ ਹੁਣੇ ਬੋਲ ਪਵੇਗੀ..ਥੋੜੀ ਉਦਾਸ ਜਿਹੀ ਵੀ ਲੱਗੀ..ਗਹੁ ਨਾਲ ਉਸਦੇ ਹਾਵ-ਭਾਵ ਤੱਕਦਿਆਂ ਘੜੀ ਲੱਗ ਗਈ..ਬੋਝੇ ਚੋਂ ਫੋਨ ਕੱਢਿਆ ਤੇ ਫੋਟੋ ਖਿੱਚ ਲਈ..ਓਸੇ ਵੇਲੇ ਇੱਕ ਗੋਰੀ ਨਿੱਕਲੀ ਤੇ ਹੱਸ ਪਈ..ਉਸਦੇ ਯਾਰਡ ਦੀ ਸਿਫਤ ਕੀਤੀ ਤੇ Continue Reading »
ਤਿੰਨ ਭਰਾਵਾਂ ਤੋਂ ਸਭ ਤੋਂ ਛੋਟਾ ਸਾਂ.. ਵਿਆਹ ਤੋਂ ਬਾਅਦ ਨਾਲਦੀ ਅਕਸਰ ਆਖ ਦਿਆ ਕਰਦੀ ਕੇ ਤੁਸੀਂ ਸਾਰੀ ਉਮਰ ਬੱਸ ਨਿੱਕੇ ਹੀ ਬਣੇ ਰਿਹੋ..ਹਰ ਗੱਲ,ਹਰ ਫੈਸਲਾ,ਹਰ ਸਲਾਹ..ਬੱਸ ਵਡ੍ਹੇ ਭਾਜੀ ਦਾ ਨਾਮ ਹੀ ਬੋਲਦਾ..ਫਸਲ,ਆੜ੍ਹਤ,ਸ਼ੈਲਰ,ਫੈਕਟਰੀ..ਹਰੇਕ ਜਗਾ ਬੱਸ ਓਹਨਾ ਦੀ ਹੀ ਮਰਜੀ..ਤੁਹਾਨੂੰ ਤੇ ਇਕ ਨੌਕਰ ਵੀ ਰੱਖਣਾ ਹੋਵੇ..ਤਾਂ ਵੀ ਨਹੀਂ ਪੁੱਛਿਆ ਜਾਂਦਾ! ਨਾਲ Continue Reading »
ਵੱਡੇ ਵੀਰ ਜੀ ਅਕਸਰ ਆਖਿਆ ਕਰਦੇ..”ਓਏ ਛੋਟੇ ਗੱਲ ਯਾਦ ਰੱਖੀਂ..ਜਜਬਾਤੀ ਹੋ ਕੇ ਕਾਰੋਬਾਰ ਨਹੀਂ ਚੱਲਿਆ ਕਰਦੇ..ਕਾਮਯਾਬ ਕਾਰੋਬਾਰੀ ਉਹ ਜਿਹੜਾ “ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਤੇ ਸੋਟੀ ਵੀ ਨਾ ਟੁੱਟਣ ਦੇਵੇ..” ਉਸ ਦਿਨ ਸੁਵੇਰੇ ਸੁਵੇਰੇ ਓਹਨਾ ਆਪਣੇ ਕੋਲ ਸੱਦਿਆ.. ਆਖਣ ਲੱਗੇ ਸ਼ੈਲਰ ਤੇ ਕੰਮ ਹੋਰ ਘੱਟ ਗਿਆ Continue Reading »
ਮੇਰੀ ਮਾਂ ਬਹੁਤ ਸਾਧਾਰਨ ਜਿਹੀ ਔਰਤ ਸੀ। ਸ਼ਕਲ ਤੋਂ ਵੀ ਬਸ ਠੀਕ ਠਾਕ ਹੀ ਸੀ । ਦੰਦ ਉੱਚੇ , ਢਿੱਡ ਵੱਡਾ ਪਰ ਰੰਗ ਗੋਰਾ ਸੀ । ਮੰਜੇ ਤੇ ਵੀ ਛੋਟੀ ਉਮਰ ਵਿੱਚ ਹੀ ਪੈ ਗਈ ਸੀ। ਮੇਰੀ ਤਾਂ ਹਜੇ ਪੜ੍ਹਾਈ ਵੀ ਪੂਰੀ ਨਹੀਂ ਹੋਈ ਸੀ । ਕੋਈ ਖਾਸ ਪਕਵਾਨ ਬਣਾਉਣੇ Continue Reading »
ਕਿੰਨਾ ਇਮੋਸ਼ਨਲ ਨਿੱਕਲਿਆ ਕਮਲਾ.. ਜਮੀਰ ਨੂੰ ਮਾਰ ਕੇ ਥੋੜੀ ਦੇਰ ਹੋਰ ਟਿਕਿਆ ਰਹਿੰਦਾ..ਟਾਈਮ ਪੂਰਾ ਕਰ ਲੈਂਦਾ..ਸ਼ਾਇਦ ਸੂਬੇ ਦਾ ਪੁਲਸ #ਮੁਖੀ ਹੀ ਬਣ ਜਾਂਦਾ..ਰਿਟਾਇਰਮੈਂਟ ਮਗਰੋਂ ਦਿੱਲੀ ਨੇ ਹੋਰ ਬਥੇਰੇ ਤੋਹਫੇ ਵੀ ਭੇਜ ਦੇਣੇ ਸਨ..ਕਿਸੇ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ..ਸੂਬੇ ਦੀ ਗਵਰਨਰੀ..ਹੋਰ ਵੀ ਕਿੰਨਾ ਕੁਝ..! ਜਿਹੜੇ ਇੱਕ ਇੱਕ ਪੇਸ਼ੀ ਦਾ ਪੰਜ ਪੰਜ ਲੱਖ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)